Breaking News
Home / ਪੰਜਾਬ / ਬੀਬੀਆਂ ਹੁਣ ਦਿੱਲੀ ਵਿਚ ਵੀ ਮੋਢੇ ਨਾਲ ਮੋਢਾ ਮਿਲਾਉਣ ਲਈ ਬੱਸਾਂ ਰਾਹੀਂ ਹੋਈਆਂ ਰਵਾਨਾ

ਬੀਬੀਆਂ ਹੁਣ ਦਿੱਲੀ ਵਿਚ ਵੀ ਮੋਢੇ ਨਾਲ ਮੋਢਾ ਮਿਲਾਉਣ ਲਈ ਬੱਸਾਂ ਰਾਹੀਂ ਹੋਈਆਂ ਰਵਾਨਾ

ਬੀਬੀਆਂ ਹੁਣ ਖੁਦ ਬੱਸਾਂ ਰਾਹੀਂ ਦਿੱਲੀ ਵੀ ਜਾਣ ਲੱਗੀਆਂ ਹਨ। ਐਤਵਾਰ ਨੂੰ ਦੌਣ ਕਲਾਂ ਤੋਂ ਇਲਾਵਾ ਧਰੇੜੀ ਜੱਟਾਂ, ਚਮਾਰਹੇੜੀ, ਆਲਮਪੁਰ, ਬੋਹੜਪੁਰ ਜਨਹੇੜੀ ਸਮੇਤ ਆਸਪਾਸ ਦੇ ਕਈ ਪਿੰਡਾਂ ਦੀਆਂ ਬੀਬੀਆਂ ਦੀ ਇਕ ਬੱਸ ਦਿੱਲੀ ਅੰਦੋਲਨ ‘ਚ ਹਿੱਸਾ ਲੈਣ ਦੇ ਲਈ ਵੀ ਰਵਾਨਾ ਹੋਈ। ਦੌਣ ਕਲਾਂ ਦੀ ਪੰਚਾਇਤ ਮੈਂਬਰ ਹਰਜੀਤ ਕੌਰ ਨੇ ਦੱਸਿਆ ਕਿ ਪਿਛਲੇ ਤਕਰੀਬਨ 2 ਹਫਤਿਆਂ ਤੋਂ ਠੰਢ ‘ਚ ਸੜਕਾਂ ‘ਤੇ ਬੈਠ ਕੇ ਧਰਨਾ ਦੇ ਰਹੇ ਜੋ ਪੁਰਸ਼ ਥੱਕ ਗਏ ਹਨ, ਉਨ੍ਹਾਂ ਨੂੰ ਆਰਾਮ ਦਿਵਾਉਣ ਦੇ ਲਈ ਘਰ ਭੇਜਿਆ ਜਾਵੇਗਾ ਅਤੇ ਉਹ ਪੁਰਸ਼ਾਂ ਦੀ ਜਗ੍ਹਾ ਦਿੱਲੀ ‘ਚ ਮੋਰਚਾ ਸੰਭਾਲਣਗੀਆਂ। ਇਸੇ ਤਰ੍ਹਾਂ ਰਾਜ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਬੀਬੀਆਂ ਦਿੱਲੀ ਜਾ ਰਹੀਆਂ ਹਨ।
ਸੂਬੇ ਦੇ 150 ਤੋਂ ਜ਼ਿਆਦਾ ਧਰਨੇ ਬੀਬੀਆਂ ਦੇ ਹਵਾਲੇ
ਮੋਗਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ, ਫਾਜ਼ਿਲਕਾ, ਪਟਿਆਲਾ ਸਮੇਤ ਰਾਜ ਦੇ 22 ਜ਼ਿਲ੍ਹਿਆਂ ‘ਚ ਟੋਲ ਪਲਾਜ਼ੇ ਅਤੇ ਹੋਰ 150 ਤੋਂ ਜ਼ਿਆਦਾ ਪੱਕੇ ਧਰਨੇ ਚੱਲ ਰਹੇ ਹਨ। ਜ਼ਿਆਦਾਤਰ ਮਹਿਲਾਵਾਂ ਘਰ ਅਤੇ ਖੇਤਾਂ ਦੇ ਕੰਮ ਤੋਂ ਬਾਅਦ ਧਰਨੇ ‘ਚ ਜਾਂਦੀਆਂ ਹਨ ਤਾਂ ਕਿ ਚੇਨ ਨਾ ਟੁੱਟ। ਉਹ ਘਰਾਂ ‘ਚ ਰਾਸ਼ਨ ਅਤੇ ਸੁੱਕੀ ਮਠਿਆਈ ਬਣਾ ਕੇ ਲਿਆਂਦੀਆਂ ਹਨ ਜੋ ਦਿੱਲੀ ਭੇਜੀ ਜਾਂਦੀ ਹੈ।

Check Also

ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ

ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …