ਫਿਰੋਜ਼ਪੁਰ/ਬਿਊਰੋ ਨਿਊਜ਼
ਇਕ ਦੁਰਲਭ ਬਿਮਾਰੀ ਨਾਲ ਪੀੜਤ 15 ਸਾਲਾਂ ਦੀ ਅਨਮੋਲ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਪਨਾ ਉਸ ਸਮੇਂ ਪੂਰਾ ਹੋ ਗਿਆ, ਜਦੋਂ ਉਸ ਨੂੰ ਡੀਸੀ ਫਿਰੋਜ਼ਪੁਰ ਜਿਹਾ ਅਨੁਭਵ ਕਰਵਾਇਆ ਗਿਆ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੇਂਦ ਨੇ ਇਸ ਬੱਚੀ ਨੂੰ ਇਕ ਦਿਨ ਲਈ ਡੀ.ਸੀ. ਬਣਾਉਣ ਵਾਸਤੇ ਸਾਰੇ ਪ੍ਰਸ਼ਾਸਕੀ ਪ੍ਰਬੰਧ ਕੀਤੇ ਸਨ ਅਤੇ ਇਸ ਬੱਚੀ ਨੇ ਕਈ ਟੈਲੀਫੋਨ ਕਾਲਾਂ ਵੀ ਅਟੈਂਡ ਕੀਤੀਆਂ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਵਿਚ ਡੀਸੀ ਚੰਦਰ ਗੇਂਦ ਤੇ ਨਾਲ ਹੀ 15 ਸਾਲਾ ਬੱਚੀ ਅਨਮੋਲ ਦੀ ਤਸਵੀਰ ਵੀ ਸ਼ੇਅਰ ਕੀਤੀ ਅਤੇ ਅਨਮੋਲ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਜ਼ਿਲ੍ਹਾ ਪ੍ਰਸ਼ਾਸਨ ਨੇ ‘ਬੇਟੀ ਬਚਾਓਬੇਟੀ ਪੜ੍ਹਾਓ’ ਮੁਹਿੰਮ ਲਈ ਵੀ ਅਨਮੋਲ ਨੂੰ ਬਰਾਂਡ ਅੰਬੈਸਡਰ ਬਣਾਉਣ ਦਾ ਫੈਸਲਾ ਕੀਤਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …