13.6 C
Toronto
Tuesday, September 22, 2026
spot_img
Homeਪੰਜਾਬਸੰਨੀ ਦਿਓਲ ਨੇ ਕਿਹਾ - ਮੈਨੂੰ ਨੇਤਾ ਬਣਨ ਵਿਚ ਕੁਝ ਸਮਾਂ ਲੱਗੇਗਾ

ਸੰਨੀ ਦਿਓਲ ਨੇ ਕਿਹਾ – ਮੈਨੂੰ ਨੇਤਾ ਬਣਨ ਵਿਚ ਕੁਝ ਸਮਾਂ ਲੱਗੇਗਾ

ਸੰਨੀ ਦਿਓਲ ਨੇ ਕਿਹਾ – ਮੈਨੂੰ ਨੇਤਾ ਬਣਨ ਵਿਚ ਕੁਝ ਸਮਾਂ ਲੱਗੇਗਾਧਰਮਿੰਦਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਸਨ ਅਤੇ ਮੈਂ ਨਰਿੰਦਰ ਮੋਦੀ ਨਾਲ
ਗੁਰਦਾਸਪੁਰ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦਾ ਆਖਰੀ ਪੜ੍ਹਾਅ 19 ਮਈ ਨੂੰ ਹੈ। ਇਸ ਆਖਰੀ ਤੇ ਸੱਤਵੇਂ ਪੜ੍ਹਾਅ ਤਹਿਤ ਪੰਜਾਬ ਵਿਚ ਵੀ 19 ਮਈ ਨੂੰ ਵੋਟਾਂ ਪੈਣੀਆਂ ਹਨ। ਪੰਜਾਬ ਦਾ ਲੋਕ ਸਭਾ ਹਲਕਾ ਗੁਰਦਾਸਪੁਰ ਵੀ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੈ। ਇਸ ਹਲਕੇ ਤੋਂ ਅਕਾਲੀ-ਭਾਜਪਾ ਨੇ ਸੰਨੀ ਦਿਓਲ ਅਤੇ ਕਾਂਗਰਸ ਨੇ ਸੁਨੀਲ ਜਾਖੜ ਨੂੰ ਮੈਦਾਨ ਵਿਚ ਉਤਾਰਿਆ ਹੈ। ਸੰਨੀ ਦਿਓਲ ਦਾ ਕਹਿਣਾ ਹੈ ਕਿ ਮੈਨੂੰ ਨੇਤਾ ਬਣਨ ਵਿਚ ਕੁਝ ਸਮਾਂ ਲੱਗੇਗਾ, ਪਰ ਮੈਨੂੰ ਲੋਕਾਂ ਦਾ ਪਿਆਰ ਬਹੁਤ ਮਿਲਦਾ ਹੈ ਅਤੇ ਇਹ ਪਿਆਰ ਹੀ ਵੋਟਾਂ ਵਿਚ ਬਦਲੇਗਾ। ਸੰਨੀ ਦਿਓਲ ਨੇ ਕਿਹਾ ਕਿ ਮੇਰੇ ਪਿਤਾ ਧਰਮਿੰਦਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਸਨ ਅਤੇ ਮੈਂ ਨਰਿੰਦਰ ਮੋਦੀ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੋਦੀ ਦੇ ਸਾਹਮਣੇ ਕੋਈ ਵੀ ਮੁਕਾਬਲਾ ਨਹੀਂ ਹੈ।

RELATED ARTICLES
POPULAR POSTS