ਪਾਰਟੀ ਵਿਧਾਇਕਾਂ ਵਲੋਂ ਵੀ ਮਾਨ ਨਾਲ ਇਕਸੁਰਤਾ ਦਾ ਪ੍ਰਗਟਾਵਾ
ਬਠਿੰਡਾ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ 2019 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਸਕਦੇ ਹਨ ਅਤੇ ਉਨ•ਾਂ ਚੋਣ ਲੜਨ ਲਈ ਤਿਆਰੀ ਵੀ ਖਿੱਚ ਲਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਭਗਵੰਤ ਮਾਨ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਖ਼ਿਲਾਫ਼ ਉੱਤਰਨ ਦਾ ਮਨ ਬਣਾਈ ਬੈਠੇ ਹਨ। ਅੰਦਰੋਂ ਅੰਦਰੀਂ ਉਨ•ਾਂ ਨੇ ਤਿਆਰੀ ਵੀ ਸ਼ੁਰੂ ਦਿੱਤੀ ਹੈ। ਬਠਿੰਡਾ ਤੋਂ ‘ਆਪ’ ਵਿਧਾਇਕ ਵੀ ਭਗਵੰਤ ਮਾਨ ਦੇ ਨਾਲ ਇੱਕਸੁਰ ਹਨ। ਇਸ ਚਰਚਾ ਸਬੰਧੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਸ ਨੇ ਸੰਗਰੂਰ ਸੰਸਦੀ ਹਲਕੇ ਵਿੱਚ ਰਿਕਾਰਡ ਕੰਮ ਕੀਤੇ ਹਨ। ਉਨ•ਾਂ ਆਖਿਆ ਕਿ ਸੰਗਰੂਰ ਹਲਕੇ ਨਾਲ ਚੰਗਾ ਪਿਆਰ ਬਣਿਆ ਹੋਇਆ ਹੈ ਤੇ ਉਹ ਸੰਗਰੂਰ ਤੋਂ ਹੀ ਅਗਲੀ ਚੋਣ ਲੜਨਗੇ, ਬਾਕੀ ਦਾਣੇ ਪਾਣੀ ਦੀ ਵੀ ਗੱਲ ਹੁੰਦੀ ਹੈ।
Check Also
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਖ਼ਤਮ
ਕਿਹਾ : ਕਿਸਾਨ ਅੰਦੋਲਨ ਨੂੰ ਮੁੜ ਤੋਂ ਕੀਤਾ ਜਾਵੇਗਾ ਸਰਗਰਮ ਚੰਡੀਗੜ੍ਹ/ਬਿਊਰੋ ਨਿਊਜ਼ : ਕਿਸਾਨ ਨੇਤਾ …