24.6 C
Toronto
Saturday, August 29, 2026
spot_img
Homeਪੰਜਾਬਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੌਰ ਖਿਲਾਫ ਉਠੀ ਆਵਾਜ਼

ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੌਰ ਖਿਲਾਫ ਉਠੀ ਆਵਾਜ਼

ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੌਰ ਖਿਲਾਫ ਉਠੀ ਆਵਾਜ਼
Image Courtesy : ਏਬੀਪੀ ਸਾਂਝਾ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਥਾਣਾ ਮੁਖੀਆਂ ਨੂੰ ਦਿੱਤੇ ਗਏ ਮੰਗ ਪੱਤਰ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦੀ ਸ਼ਰਧਾਲੂ ਵੀਰਪਾਲ ਕੌਰ ਖਿਲਾਫ ਆਵਾਜ਼ ਉਠ ਰਹੀ ਹੈ ਅਤੇ ਉਸ ਖਿਲਾਫ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਥਾਣਾ ਮੁਖੀਆਂ ਨੂੰ ਮੰਗ ਪੱਤਰ ਦਿੱਤੇ। ਵੀਰਪਾਲ ਨੇ ਗੁਰਮੀਤ ਸਿੰਘ ਰਾਮ ਰਹੀਮ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰ ਦਿੱਤੀ ਸੀ। ਜਿਸ ਕਰਕੇ ਸਿੱਖ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸੇ ਦੌਰਾਨ ਹੁਸ਼ਿਆਰਪੁਰ ਦੇ ਕਸਬਾ ਟਾਂਡਾ, ਗੜ੍ਹਸ਼ੰਕਰ ਅਤੇ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਦੇ ਥਾਣਾ ਮੁਖੀਆਂ ਨੂੰ ਅਕਾਲੀ ਆਗੂਆਂ ਨੇ ਵੀਰਪਾਲ ਖਿਲਾਫ ਮੰਗ ਪੱਤਰ ਦਿੱਤੇ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦੀ ਅਗਵਾਈ ਵਿਚ ਇਕ ਵਫਦ ਨੇ ਵੀ ਵੀਰਪਾਲ ਕੌਰ ਖਿਲਾਫ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

RELATED ARTICLES
POPULAR POSTS