ਰਾਜ ਕੁਮਾਰ ਵੇਰਕਾ ਕਹਿੰਦੇ – ਮਾਨ ਜੀ, ਰਾਤ ਵੇਲੇ ਕੋਈ ਬਿਆਨ ਨਾ ਦਿਆ ਕਰੋ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਹਸਪਤਾਲਾਂ ‘ਚ ਕਰੋਨਾ ਦਾ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਪ੍ਰਤੀ ਯੂਨਿਟ 20 ਹਜ਼ਾਰ ਰੁਪਏ ਵਿਚ ਪਲਾਜ਼ਮਾ ਵੇਚੇ ਜਾਣ ਦੀ ਗੱਲ ਕਹੀ ਗਈ ਸੀ। ਜਿਸ ‘ਤੇ ਪ੍ਰਤੀਕਿਰਿਆ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਸਰਕਾਰ ਦੇ ਇਸ ਫੈਸਲੇ ਨੂੰ ਸ਼ਰਮਨਾਕ ਦੱਸਿਆ। ਭਗਵੰਤ ਮਾਨ ਨੇ ਕਿਹਾ ਕਿ ਦਾਨ ‘ਚ ਲਏ ਪਲਾਜ਼ਮਾ ਨੂੰ ਐਨੇ ਮਹਿੰਗੇ ਭਾਅ ਵੇਚਣ ਦਾ ਫੈਸਲਾ ਇਹ ਸਾਬਤ ਕਰਦਾ ਹੈ ਕਿ ਕੈਪਟਨ ਸਰਕਾਰ ਸੱਚੀ ਮੁੱਚੀਂ ਲੋਕਾਂ ਦਾ ਖੂਨ ਪੀਣ ‘ਤੇ ਉਤਰ ਆਈ ਹੈ।
ਇਸੇ ਦੌਰਾਨ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਵਿਚ ਅਜਿਹਾ ਕੁਝ ਨਹੀਂ ਹੋਣ ਜਾ ਰਿਹਾ। ਉਨ੍ਹਾਂ ਕਿਹਾ ਕਿ ਕੋਈ ਅਜਿਹਾ ਪਲਾਜ਼ਮਾ, ਜੋੇ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਵੇ, ਨਾ ਕਦੀ ਪੰਜਾਬ ਵਿਚ ਵਿਕਿਆ ਅਤੇ ਨਾ ਹੀ ਵਿਕੇਗਾ। ਵੇਰਕਾ ਨੇ ਕਿਹਾ ਕਿ ਭਗਵੰਤ ਮਾਨ ਜੀ, ਤੁਸੀਂ ਰਾਤ ਵੇਲੇ ਕੋਈ ਬਿਆਨ ਨਾ ਦਿਆ ਕਰੋ ਕਿਉਂਕਿ ਖਾਧੀ ਪੀਤੀ ‘ਚ ਕੁਝ ਵੀ ਬੋਲ ਜਾਂਦੇ ਹੋ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …