Breaking News
Home / ਪੰਜਾਬ / ਭਾਰਤ ‘ਚ ਜਿੰਮ ਤੇ ਰਾਤ ਦੀ ਆਵਾਜਾਈ ਖੁੱਲ੍ਹੀ , ਸਕੂਲ-ਕਾਲਜ ਤੇ ਸਿਨੇਮਾ 31 ਅਗਸਤ ਤੱਕ ਰਹਿਣਗੇ ਬੰਦ

ਭਾਰਤ ‘ਚ ਜਿੰਮ ਤੇ ਰਾਤ ਦੀ ਆਵਾਜਾਈ ਖੁੱਲ੍ਹੀ , ਸਕੂਲ-ਕਾਲਜ ਤੇ ਸਿਨੇਮਾ 31 ਅਗਸਤ ਤੱਕ ਰਹਿਣਗੇ ਬੰਦ

Image Courtesy :ommcomnews

ਲੰਘੇ 24 ਘੰਟਿਆਂ ਦੌਰਾਨ 52 ਹਜ਼ਾਰ ਤੋਂ ਵੱਧ ਕਰੋਨਾ ਮਾਮਲਿਆਂ ਦੀ ਪੁਸ਼ਟੀ
ਪੰਜਾਬ ‘ਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਤੱਕ ਅੱਪੜੀ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਵਿਚ ਜਿੱਥੇ ਕਰੋਨਾ ਦੇ ਮਾਮਲੇ 16 ਲੱਖ ਵੱਲ ਨੂੰ ਵਧ ਗਏ ਹਨ, ਉਥੇ ਹੀ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਅਨਲੌਕ-3 ਦੇ ਤਹਿਤ ਭਾਰਤ ਸਰਕਾਰ ਨੇ ਜਿੰਮ ਤੇ ਯੋਗਾ ਕੇਂਦਰਾਂ ਨੂੰ ਜਿੱਥੇ ਖੋਲ੍ਹਣ ਦਾ ਫੈਸਲਾ ਲਿਆ ਹੈ, ਉਥੇ ਹੀ ਰਾਤ ਦਾ ਲੌਕ ਡਾਊਨ ਵੀ ਹਟਾ ਲਿਆ ਹੈ। ਜਦੋਂ ਕਿ ਸਕੂਲ, ਕਾਲਜ, ਸਿਨੇਮਾ, ਰਾਜਨੀਤਕ, ਧਾਰਮਿਕ, ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਫਿਲਹਾਲ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਪੰਜਾਬ ਵਿਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਤੱਕ ਅੱਪੜ ਗਈ ਹੈ ਅਤੇ 10 ਹਜ਼ਾਰ 300 ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਪੰਜਾਬ ਵਿਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਕਰੀਬ ਅਤੇ 367 ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ।
ਉਧਰ ਦੂਜੇ ਪਾਸੇ ਭਾਰਤ ਵਿਚ ਲੰਘੇ 24 ਘੰਟਿਆਂ ਦੌਰਾਨ 52 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੁਣ 16 ਲੱਖ ਵੱਲ ਨੂੰ ਵਧਦਿਆਂ 15 ਲੱਖ 88 ਹਜ਼ਾਰ ਤੋਂ ਪਾਰ ਹੋ ਗਈ। ਭਾਰਤ ਵਿਚ 10 ਲੱਖ 23 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋਏ ਅਤੇ ਮਰਨ ਵਾਲਿਆਂ ਦਾ ਅੰਕੜਾ ਵੀ 35 ਹਜ਼ਾਰ ਤੋਂ ਪਾਰ ਜਾ ਚੁੱਕਾ ਹੈ।

Check Also

ਪੰਜਾਬ ਭਾਜਪਾ ਦੇ ਵਫਦ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

ਚੋਣ ਕਮਿਸ਼ਨ ਨੇ ਡੀ.ਜੀ.ਪੀ. ਪੰਜਾਬ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ …