Breaking News
Home / ਪੰਜਾਬ / ਰਾਜਾਸਾਂਸੀ ਹਵਾਈ ਅੱਡੇ ਤੋਂ ਮਲੇਸ਼ੀਆ ਭੇਜੇ 180 ਵਿਅਕਤੀ, ਜ਼ਿਆਦਾਤਰ ਭਾਰਤੀ

ਰਾਜਾਸਾਂਸੀ ਹਵਾਈ ਅੱਡੇ ਤੋਂ ਮਲੇਸ਼ੀਆ ਭੇਜੇ 180 ਵਿਅਕਤੀ, ਜ਼ਿਆਦਾਤਰ ਭਾਰਤੀ

ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ‘ਚ ਕਰਫਿਊ ਲੱਗੇ ਨੂੰ 6 ਦਿਨ ਬੀਤ ਚੁੱਕੇ ਹਨ ਅਤੇ 14 ਅਪ੍ਰੈਲ ਤੱਕ ਬੰਦ ਹੋਣ ਮਗਰੋਂ ਇੱਥੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਹਨ ਜੋ ਭਾਰਤ ਵਿੱਚ ਫਸੇ ਹੋਏ ਹਨ। ਮਲੇਸ਼ਿਆਈ ਸਰਕਾਰ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਮਲੇਸ਼ੀਆ ਦੇ ਯਾਤਰੀਆਂ ਨੂੰ ਵਾਪਸ ਲਿਜਾਣ ਲਈ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਹੈ। ਇਸ ਦੌਰਾਨ ਭਾਰਤ ਵਿੱਚ ਫਸੇ 180 ਯਾਤਰੀਆਂ ਨੂੰ ਵਾਪਸ ਭੇਜਿਆ ਜਾਵੇਗਾ। ਇਨ੍ਹਾਂ ਵਿੱਚ ਬਹੁਤੇ ਪੰਜਾਬੀ ਮੂਲ ਦੇ ਹਨ।ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਮਲੇਸ਼ੀਆ ਸਰਕਾਰ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਵਿਸ਼ੇਸ਼ ਉਡਾਣ ਭੇਜੀ ਹੈ, ਜਿਸ ਰਾਹੀਂ ਉਹ ਆਪਣੇ ਦੇਸ਼ ਪਰਤ ਸਕਣਗੇ। ਇਹ ਲੋਕ ਇੱਥੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਫਿਰ ਘੁੰਮਣ ਫਿਰਨ ਆਏ ਸਨ। ਦੇਸ਼ ‘ਚ ਲੌਕਡਾਊਨ ਕਾਰਨ ਭਾਰਤ ਵਿੱਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਇੱਥੇ ਬਹੁਤ ਸਾਰੇ ਵਿਦੇਸ਼ੀ ਯਾਤਰੀ ਭਾਰਤ ਵਿੱਚ ਫਸੇ ਹੋਏ ਹਨ। ਭਾਰਤ ਵਿੱਚ ਫਸੇ ਮਲੇਸ਼ੀਆ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਭਾਰਤ ਘੁੰਮਣ ਆਏ ਸੀ ਪਰ ਕੋਰੋਨਾਵਾਇਰਸ ਕਾਰਨ ਭਾਰਤ ਵਿੱਚ ਫਸ ਗਏ ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਦੇਸ਼ ਵਾਪਸ ਜਾ ਰਹੇ ਹਨ।

Check Also

ਬਠਿੰਡਾ ’ਚ ਝੁੱਗੀਆਂ ਨੂੰ ਅੱਗ ਲੱਗਣ ਕਾਰਨ ਦੋ ਭੈਣਾਂ ਜ਼ਿੰਦਾ ਸੜੀਆਂ 

ਦੇਖਦਿਆਂ ਹੀ ਦੇਖਦਿਆਂ ਅੱਗ ਨੇ ਧਾਰਿਆ ਭਿਆਨਕ ਰੂਪ ਬਠਿੰਡਾ/ਬਿਊਰੋ ਨਿਊਜ਼ ਬਠਿੰਡਾ ਵਿਚ ਅੱਜ ਮੰਗਲਵਾਰ ਸਵੇਰੇ …