ਗਲੇ ਦੀਆਂ ਨਸਾਂ ਕਟਣ ਕਰਕੇ ਹੋਈ ਨੌਜਵਾਨ ਦੀ ਮੌਤ
ਬੁਢਲਾਡਾ/ਬਿਊਰੋ ਨਿਊਜ਼
ਬੁਢਲਾਡਾ ਜ਼ਿਲ੍ਹੇ ‘ਚ ਅੱਜ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ। ਬੁਢਲਾਡਾ- ਬੋਹਾ ਰੋਡ ‘ਤੇ ਪੈਂਦੇ ਓਵਰ ਬਰਿੱਜ ਤੋਂ ਲੰਘਦਿਆਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਗਲ ‘ਚ ਚਾਈਨਾ ਡੋਰ ਫਸ ਗਈ, ਜਿਸ ਨੇ ਨੌਜਵਾਨ ਦੇ ਗਲੇ ਦੀਆਂ ਨਸਾਂ ਨੂੰ ਕੱਟ ਦਿੱਤਾ ਜਿਸ ਕਾਰਨ ਇਸ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨਾਲ ਮੋਟਰਸਾਈਕਲ ‘ਤੇ ਸਵਾਰ ਸੇਵਕ ਸਿੰਘ ਨੇ ਦੱਸਿਆ ਕਿ ਉਹ ਅਤੇ ਜਗਤਾਰ ਸਿੰਘ ਬੁਢਲਾਡਾ ਤੋਂ ਦੁਕਾਨ ਦਾ ਸਮਾਨ ਲੈ ਕੇ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਜਦੋਂ ਇਹ ਦਰਦਨਾਕ ਹਾਦਸਾ ਵਾਪਰਿਆ। ਇਥੇ ਇਹ ਵੀ ਜ਼ਿਕਰਯੋਗ ਹੈ ਹੁਣ ਤੱਕ ਚਾਈਨਾ ਡੋਰ ‘ਤੇ ਪਾਬੰਦੀਆਂ ਲਗਾਉਣ ਦੀਆਂ ਬਹੁਤ ਵਾਰੀ ਕਾਰਵਾਈਆਂ ਹੋ ਚੁੱਕੀਆਂ ਹਨ ਪ੍ਰੰਤੂ ਅਜੇ ਤੱਕ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ, ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।