-6.1 C
Toronto
Saturday, January 3, 2026
spot_img
Homeਭਾਰਤਸਚਿਨ ਤੇਂਦੂਲਕਰ ਨੂੰ ਵੀ ਹੋਇਆ ਕਰੋਨਾ

ਸਚਿਨ ਤੇਂਦੂਲਕਰ ਨੂੰ ਵੀ ਹੋਇਆ ਕਰੋਨਾ

ਵਿਸ਼ਵ ਕੱਪ ਜਿੱਤਣ ਦੀ 10ਵੀਂ ਵਰ੍ਹੇਗੰਢ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ
ਮੁੰਬਈ/ਬਿਊਰੋ ਨਿਊਜ਼
ਵਿਸ਼ਵ ਵਿਆਪੀ ਕਰੋਨਾ ਮਹਾਂਮਾਰੀ ਭਾਰਤ ਵਿਚ ਫਿਰ ਤੋਂ ਪੈਰ ਪਸਾਰਦੀ ਜਾ ਰਹੀ ਹੈ ਅਤੇ ਭਾਰਤ ਦੇ ਕਈ ਸ਼ਹਿਰਾਂ ਵਿਚ ਕਰੋਨਾ ਦਾ ਕਹਿਰ ਫਿਰ ਤੋਂ ਜਾਰੀ ਹੈ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਖਿਡਾਰੀ ਸਚਿਨ ਤੇਂਦੂਲਕਰ ਵੀ ਕਰੋਨਾ ਮਹਾਂਮਾਰੀ ਤੋਂ ਪੀੜਤ ਪਾਏ ਗਏ ਹਨ ਅਤੇ ਉਹ ਖੁਦ ਮੁੰਬਈ ਦੇ ਇਕ ਹਸਪਤਾਲ ਵਿਚ ਦਾਖਲ ਹੋ ਗਏ ਹਨ। ਸਚਿਨ ਤੇਂਦੂਲਕਰ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ ਅਤੇ ਆਪ ਸਭ ਦੀਆਂ ਦੁਆਵਾਂ ਸਦਕਾ ਮੈਂ ਜਲਦੀ ਤੰਦਰੁਸਤ ਹੋ ਕੇ ਜਲਦੀ ਘਰ ਪਰਤਾਂਗਾ। ਉਨ੍ਹਾਂ ਵਿਸ਼ਵ ਕੱਪ ਜਿੱਤਣ ਦੀ 10ਵੀਂ ਵਰ੍ਹੇਗੰਢ ਮੌਕੇ ਆਪਣੇ ਸਾਥੀ ਖਿਡਾਰੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਦੂਜੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਵੀ ਕਰੋਨਾ ਮਹਾਂਮਾਰੀ ਤੋਂ ਪੀੜਤ ਪਾਏ ਗਏ ਹਨ ਅਤੇ ਉਹ ਇਕਾਂਤਵਾਂਸ ‘ਚ ਚਲੇ ਗਏ ਹਨ।

RELATED ARTICLES
POPULAR POSTS