Breaking News
Home / ਭਾਰਤ / ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਗਿ੍ਰਫਤਾਰ

ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਗਿ੍ਰਫਤਾਰ

ਰਾਜ ਕੁੰਦਰਾ ’ਤੇ ਪੋਰਨ ਫਿਲਮਾਂ ਬਣਾਉਣ ਦੇ ਲੱਗੇ ਆਰੋਪ
ਮੁੰਬਈ/ਬਿਊਰੋ ਨਿਊਜ਼
ਬੌਲੀਵੁੱਡ ਅਦਾਕਾਰਾ ਅਤੇ ਬਿਜਨਸਮੈਨ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਵਿਵਾਦਾਂ ਵਿਚ ਘਿਰ ਗਿਆ। ਰਾਜ ਕੁੰਦਰਾ ਨੂੰ ਮੁੰਬਈ ਪੁਲਿਸ ਨੇ ਪੋਰਨ ਫਿਲਮਾਂ ਬਣਾਉਣ ਦੇ ਆਰੋਪ ਵਿਚ ਗਿ੍ਰਫਤਾਰ ਕੀਤਾ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਇਸ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਹੈ ਤੇ ਉਸਦੇ ਖਿਲਾਫ ਠੋਸ ਸਬੂਤ ਮੌਜੂਦ ਹਨ। ਪੁਲਿਸ ਕਮਿਸ਼ਨਰ ਹੇਮੰਤ ਨਗਰਾਲੇ ਨੇ ਦੱਸਿਆ ਕਿ ਰਾਜ ਕੁੰਦਰਾ ਖਿਲਾਫ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਲੰਘੇ ਫਰਵਰੀ ਮਹੀਨੇ ਪੋਰਨ ਫਿਲਮਾਂ ਬਣਾਉਣ ਤੇ ਵੱਖ ਵੱਖ ਐਪ ਰਾਹੀਂ ਇਹਨਾਂ ਨੂੰ ਵੇਚਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਇਸੇ ਦੌਰਾਨ ਰਾਜ ਕੁੰਦਰਾ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਦਿਆਂ ਜ਼ਮਾਨਤ ਦੀ ਮੰਗ ਕੀਤੀ ਹੈ।

 

Check Also

ਨੀਟ ਪੇਪਰ ਲੀਕ ਮਾਮਲੇ ’ਚ ਸੀਬੀਆਈ ਨੇ ਦੋ ਵਿਅਕਤੀਆਂ ਨੂੰ ਕੀਤਾ ਗਿ੍ਰਫ਼ਤਾਰ

ਮਨੀਸ਼ ਅਤੇ ਆਸ਼ੂਤੋਸ਼ ਨੇ ਹੀ ਪਟਨਾ ਦੇ ਸਕੂਲ ’ਚ ਵਿਦਿਆਰਥੀਆਂ ਨੂੰ ਦੱਸੇ ਸਨ ਉਤਰ ਨਵੀਂ …