Breaking News
Home / ਭਾਰਤ / ਯੂਐਨ ‘ਚ ਤਾਇਨਾਤ ਭਾਰਤੀ ਅਫਸਰ ਏਨਮ ਗੰਭੀਰ ਨਾਲ ਦਿੱਲੀ ਵਿਚ ਹੋਈ ਲੁੱਟ

ਯੂਐਨ ‘ਚ ਤਾਇਨਾਤ ਭਾਰਤੀ ਅਫਸਰ ਏਨਮ ਗੰਭੀਰ ਨਾਲ ਦਿੱਲੀ ਵਿਚ ਹੋਈ ਲੁੱਟ

ਮੋਟਰ ਸਾਈਕਲ ਸਵਾਰਾਂ ਨੇ ਖੋਹਿਆ ਮੋਬਾਇਲ
ਨਵੀਂ ਦਿੱਲੀ/ਬਿਊਰੋ ਨਿਊਜ਼
ਯੂਨਾਈਟਿਡ ਨੇਸ਼ਨਜ਼ ਵਿਚ ਭਾਰਤ ਦੀ ਫਸਟ ਸੈਕਟਰੀ ਏਨਮ ਗੰਭੀਰ ਕੋਲੋਂ ਦਿੱਲੀ ਵਿਚ ਦੋ ਮੋਟਰ ਸਾਈਕਲ ਸਵਾਰਾਂ ਨੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਉਸ ਸਮੇਂ ਏਨਮ ਆਪਣੀ ਮਾਂ ਨਾਲ ਘੁੰਮਣ ਲਈ ਜਾ ਰਹੀ ਸੀ। ਇਹ ਘਟਨਾ ਸ਼ਨੀਵਾਰ ਰਾਤ ਰੋਹਿਣੀ ਇਲਾਕੇ ਵਿਚ ਹੋਈ ਹੈ। ਏਨਮ ਗੰਭੀਰ 2005 ਬੈਚ ਦੀ ਫੌਰਨ ਸਰਵਿਸ ਅਫਸਰ ਹੈ ਅਤੇ ਨਿਊਯਾਰਕ ਵਿਚ ਤੈਨਾਤ ਹੈ। ਉਹ ਕੁਝ ਦਿਨ ਪਹਿਲਾਂ ਹੀ ਛੁੱਟੀਆਂ ਬਿਤਾਉਣ ਲਈ ਭਾਰਤ ਆਈ ਹੈ। ਏਨਮ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਮੋਬਾਇਲ ਫੋਨ ਵਿਚ ਯੂਐਸ ਰਜਿਸਟਰਡ ਸਿਮ ਅਤੇ ਉਨ੍ਹਾਂ ਦੇ ਕੁਝ ਜ਼ਰੂਰੀ ਨੰਬਰ ਵੀ ਸਨ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਚੇਤੇ ਰਹੇ ਕਿ ਲੰਘੇ ਸਤੰਬਰ ਮਹੀਨੇ ਵਿਚ ਯੂਕਰੇਨ ਦੀ ਅੰਬੈਸਡਰ ਕੋਲੋਂ ਵੀ ਮੋਬਾਇਲ ਖੋਹ ਲਿਆ ਗਿਆ ਸੀ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …