4.1 C
Toronto
Wednesday, January 14, 2026
spot_img
Homeਭਾਰਤਲਾਲੂ ਪ੍ਰਸਾਦ ਯਾਦਵ ਨੂੰ 3 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ

ਲਾਲੂ ਪ੍ਰਸਾਦ ਯਾਦਵ ਨੂੰ 3 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ

ਅਦਾਲਤ ਨੇ ਲਾਲੂ ਨੂੰ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ‘ਚ ਭੇਜਿਆ
ਰਾਂਚੀ/ਬਿਊਰੋ ਨਿਊਜ਼
ਅਰਬਾਂ ਰੁਪਏ ਦੇ ਬਹੁ ਚਰਚਿਤ ਚਾਰਾ ਘਪਲੇ ਨਾਲ ਜੁੜੇ ਇਕ ਮਾਮਲੇ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸਮੇਤ 16 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੁਣ ਸਜ਼ਾ ਬਾਰੇ ਸੁਣਵਾਈ 3 ਜਨਵਰੀ ਨੂੰ ਹੋਣੀ ਹੈ। ਦੋਸ਼ੀ ਠਹਿਰਾਏ ਜਾਣ ਪਿੱਛੋਂ ਲਾਲੂ ਪ੍ਰਸਾਦ ਯਾਦਵ ਅਦਾਲਤ ਵਿਚ ਖੜ੍ਹੇ ਹੋ ਗਏ। ਉਹਨਾਂ ਮਾਨਯੋਗ ਜੱਜ ਨੂੰ ਕਿਹਾ ਕਿ ਹੁਣ ਤੁਸੀਂ ਮੈਨੂੰ ਦੋਸ਼ੀ ਠਹਿਰਾ ਹੀ ਦਿੱਤਾ ਹੈ ਤਾਂ ਸਜ਼ਾ ਵੀ ਸੁਣਾ ਦਿਓ। ਪਰ ਜੱਜ ਨੇ ਲਾਲੂ ਦੀ ਮੰਗ ਰੱਦ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿਚ ਲਏ ਜਾਣ ਦਾ ਹੁਕਮ ਦਿੱਤਾ। ਲਾਲੂ ਪ੍ਰਸਾਦ ਨੂੰ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ ਵਿਚ ਭੇਜਿਆ ਗਿਆ ਹੈ। ਲਾਲੂ ਯਾਦਵ ਨੂੰ ਜੇਲ੍ਹ ਵਿੱਚ ਅਖਬਾਰ ਪੜ੍ਹਨ ਤੇ ਟੀਵੀ ਵੇਖਣ ਦੀ ਸਹੂਲਤ ਦਿੱਤੀ ਗਈ ਹੈ।

RELATED ARTICLES
POPULAR POSTS