ਪਰਾਕ੍ਰਮ ਸੁਰੱਖਿਆ ਦੇ ਨਾਮ ਤੋਂ ਸ਼ੁਰੂ ਕੀਤੀ ਏਜੰਸੀ
ਨਵੀਂ ਦਿੱਲੀ/ਬਿਊਰੋ ਨਿਊਜ਼: ਐਫਐਮਸੀਜੀ ਬਿਜਨਸ ਵਿਚ ਦਬਦਬਾ ਬਣਾਉਣ ਤੋਂ ਬਾਅਦ ਬਾਬਾ ਰਾਮਦੇਵ ਹੁਣ ਪ੍ਰਾਈਵੇਟ ਸਕਿਉਰਿਟੀ ਬਿਜਨਸ ਵਿਚ ਉਤਰ ਆਏ ਹਨ। ਅੱਜ ਉਹਨਾਂ ਨੇ ਹਰਿਦੁਆਰ ਸਥਿਤ ਪਤੰਜਲੀ ਯੋਗਪੀਠ ਵਿਚ ਪਰਾਕ੍ਰਮ ਸੁਰੱਖਿਆ ਪ੍ਰਾਈਵੇਟ ਲਿਮਟਿਡ ਨਾਮ ਨਾਲ ਸਕਿਉਰਿਟੀ ਕੰਪਨੀ ਦੀ ਸ਼ੁਰੂਆਤ ਕਰ ਦਿੱਤੀ ਹੈ। ਪਰਾਕ੍ਰਮ ਸਕਿਉਰਿਟੀ ਫੌਜ ਅਤੇ ਪੁਲਿਸ ਦੇ ਰਿਟਾਇਰਡ ਵਿਅਕਤੀਆਂ ਤੇ ਅਫਸਰਾਂ ਤੱਕ ਨੌਕਰੀ ਲਈ ਪਹੁੰਚ ਕਰੇਗੀ। ਇਸ ਤੋਂ ਪਹਿਲਾਂ ਬਾਬਾ ਰਾਮਦੇਵ ਦੀ ਪਤੰਜਲੀ ਆਯੁਰਵੇਦ ਐਫਐਮਸੀਜੀ ਸੈਕਟਰ ਵਿਚ ਹਰ ਸਾਲ ਲਗਭਗ 100 ਫੀਸਦੀ ਦੀ ਦਰ ਨਾਲ ਵਾਧਾ ਕਰ ਰਹੀ ਹੈ। ਇਸੇ ਕਰਕੇ ਤਾਂ ਪਤੰਜਲੀ ਦੇ ਸੀਈਓ ਅਚਾਰੀਆ ਬਾਲਕ੍ਰਿਸ਼ਨਨ 25 ਹਜ਼ਾਰ ਕਰੋੜ ਤੋਂ ਵੱਧ ਦੀ ਪ੍ਰਾਪਰਟੀ ਕਰਕੇ ਦੇਸ਼ ਦੇ 25ਵੇਂ ਅਮੀਰ ਵਿਅਕਤੀ ਬਣ ਗਏ ਹਨ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …