17.5 C
Toronto
Sunday, October 5, 2025
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲਿਆ ਅਹੁਦਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲਿਆ ਅਹੁਦਾ

ਐਨਡੀਏ ਦੀ ਸਰਕਾਰ ’ਚ 60 ਮੰਤਰੀ ਭਾਜਪਾ ਅਤੇ 11 ਸਹਿਯੋਗੀ ਦਲਾਂ ਦੇ
ਲੁਧਿਆਣਾ/ਬਿਊਰੋ ਨਿਊੁਜ਼
ਨਰਿੰਦਰ ਮੋਦੀ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ’ਚ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ। ਪੀਐਮ ਮੋਦੀ ਨੇ ਅੱਜ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਪ੍ਰਧਾਨ ਮੰਤਰੀ ਦਫਤਰ ਪਹੁੰਚ ਕੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਕਰਮਚਾਰੀਆਂ ਨੇ ਪੀਐਮ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ ਵੀ ਕੀਤਾ।  ਇਸ ਨਵੀਂ ਸਰਕਾਰ ਵਿਚ ਪ੍ਰਧਾਨ ਮੰਤਰੀ ਤੋਂ ਇਲਾਵਾ 71 ਮੰਤਰੀ ਬਣਾਏ ਗਏ ਹਨ ਅਤੇ ਪੀਐਮ ਸਣੇ ਇਹ ਗਿਣਤੀ 72 ਹੈ। ਇਸ ਨਵੇਂ ਮੰਤਰੀ ਮੰਡਲ ਵਿਚ 60 ਮੰਤਰੀ ਭਾਜਪਾ ਅਤੇ 11 ਹੋਰ ਸਹਿਯੋਗੀ ਦਲਾਂ ਦੇ ਹਨ। ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਨਰਿੰਦਰ ਮੋਦੀ ਨੇ ਇਸ ਵਾਰ ਆਪਣਾ ਸਭ ਤੋਂ ਵੱਡਾ ਮੰਤਰੀ ਮੰਡਲ ਬਣਾਇਆ ਹੈ। ਧਿਆਨ ਰਹੇ ਕਿ 2014 ਵਿਚ 45 ਅਤੇ 2019 ਵਿਚ 57 ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ ਸੀ। ਪੰਜਾਬ ਵਿਚ ਭਾਜਪਾ ਸਾਰੀਆਂ 13 ਸੀਟਾਂ ਹਾਰ ਗਈ ਸੀ, ਪਰ ਫਿਰ ਵੀ ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਲੁਧਿਆਣਾ ਤੋਂ ਟਿਕਟ ਦਿੱਤੀ ਸੀ। ਇਸੇ ਦੌਰਾਨ ਨਵੇਂ ਬਣੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦਾ ਨਹੀਂ, ਸਗੋਂ ਪੂਰੇ ਪੰਜਾਬ ਬਾਰੇ ਸੋਚਿਆ ਹੈ। ਬਿੱਟੂ ਨੇ ਕਿਹਾ ਕਿ ਉਹ ਪੰਜਾਬ ਦੇ ਮਸਲੇ ਹੱਲ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿਣਗੇ।
RELATED ARTICLES
POPULAR POSTS