0.9 C
Toronto
Saturday, January 17, 2026
spot_img
Homeਭਾਰਤਨੋਟਬੰਦੀ ਦੇ ਫੈਸਲੇ 'ਤੇ ਕੇਜਰੀਵਾਲ ਨੇ ਮੋਦੀ ਨੂੰ ਘੇਰਿਆ

ਨੋਟਬੰਦੀ ਦੇ ਫੈਸਲੇ ‘ਤੇ ਕੇਜਰੀਵਾਲ ਨੇ ਮੋਦੀ ਨੂੰ ਘੇਰਿਆ

_792d0a9a-a89c-11e6-9005-31625660f15fਕਿਹਾ, ਆਮ ਜਨਤਾ ਹੋ ਰਹੀ ਪ੍ਰੇਸ਼ਾਨ, ਲੋਕਾਂ ਦੇ ਟੁੱਟ ਰਹੇ ਹਨ ਰਿਸ਼ਤੇ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਦੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਫੈਸਲੇ ਨਾਲ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਤੇ ਲੋਕਾਂ ਦੇ ਵਿਆਹ ਟੁੱਟ ਰਹੇ ਹਨ। ਮੋਦੀ ‘ਤੇ ਕੀਤੇ ਜਾ ਰਹੇ ਹਮਲੇ ਤੋਂ ਨਾਰਾਜ ਭਾਜਪਾ ਵਿਧਾਇਕ ਨੇ ਹੰਗਾਮਾ ਕਰ ਦਿੱਤਾ। ਇਸ ‘ਤੇ ਮਾਰਸ਼ਲ ਨੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਸਦਨ ਵਿਚੋਂ ਬਾਹਰ ਵੀ ਕੱਢ ਦਿੱਤਾ।
ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਕਾਰਨ ਵਿਆਹ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਦੀ ਦੁਸ਼ਮਣ ਹੈ ਤੇ ਅਮੀਰਾਂ ਦੀ ਦੋਸਤ। ਮੋਦੀ ਸਰਕਾਰ ਨੇ ਵਿਜੇ ਮਾਲਿਆ ਨੂੰ 8000 ਕਰੋੜ ਦੇ ਕੇ ਫਰਾਰ ਕਰ ਦਿੱਤਾ। ਕੇਜਰੀਵਾਲ ਨੇ ਸਰਕਾਰ ਤੋਂ ਪੁੱਛਿਆ ਕਿ ਜਨਾਰਦਨ ਰੈੱਡੀ ਦੇ ਘਰ ਛਾਪਾ ਕਿਉਂ ਨਹੀਂ ਮਾਰਿਆ ਗਿਆ। ਇਸ ਦੌਰਾਨ ਕੇਜਰੀਵਾਲ ਨੇ ਮੋਦੀ ਸਰਕਾਰ ਦੇ ਇਸ ਫੈਸਲੇ ‘ਤੇ ਕਈ ਹੋਰ ਸਵਾਲ ਚੁੱਕਦਿਆਂ ਇਸ ਦਾ ਵਿਰੋਧ ਕੀਤਾ।

RELATED ARTICLES
POPULAR POSTS