3 ਜਨਵਰੀ ਨੂੰ ਹੋਵੇਗੀ ਡਾ. ਮਨਮੋਹਨ ਸਿੰਘ ਨਮਿਤ ਅੰਤਿਮ ਅਰਦਾਸ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਅਸਥੀਆਂ ਸਿੱਖ ਰਹੁ-ਰੀਤਾਂ ਮੁਤਾਬਕ ਮਜਨੂ ਕਾ ਟੀਲਾ ਗੁਰਦੁਆਰੇ ਨੇੜੇ ਯਮੁਨਾ ਨਦੀ ਵਿਚ ਜਲਪ੍ਰਵਾਹ ਕਰ ਦਿੱਤੀਆਂ ਹਨ। ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੇ ਨਿਗਮਬੋਧ ਘਾਟ ਤੋਂ ਉਨ੍ਹਾਂ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ ਤੇ ‘ਅਸਥ ਘਾਟ’ ਉੱਤੇ ਲਿਜਾ ਕੇ ਯਮੁਨਾ ਨਦੀ ਵਿਚ ਜਲਪ੍ਰਵਾਹ ਕਰ ਦਿੱਤੀਆਂ। ਇਸ ਮੌਕੇ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਤੇ ਤਿੰਨੋਂ ਧੀਆਂ ਉਪਿੰਦਰ ਸਿੰਘ, ਦਮਨ ਸਿੰਘ ਤੇ ਅਮਿ੍ਰਤ ਸਿੰਘ ਵੀ ਮੌਜੂਦ ਸਨ। ਪਰਿਵਾਰ ਵੱਲੋਂ ਹੁਣ ਸਿੱਖ ਰੀਤੀ ਰਿਵਾਜਾਂ ਮੁਤਾਬਕ ਆਪਣੀ ਅਧਿਕਾਰਤ ਰਿਹਾਹਿਸ਼ 3 ਮੋਤੀਲਾਲ ਨਹਿਰੂ ਮਾਰਗ ਉੱਤੇ ਪਹਿਲੀ ਜਨਵਰੀ ਨੂੰ ਅਖੰਡ ਪਾਠ ਰੱਖਿਆ ਜਾਵੇਗਾ। ਭੋਗ, ਅੰਤਿਮ ਅਰਦਾਸ ਤੇ ਕੀਰਤਨ ਦੀ ਰਸਮ 3 ਜਨਵਰੀ ਨੂੰ ਸੰਸਦੀ ਕੰਪਲੈਕਸ ਨਜ਼ਦੀਕ ਗੁਰਦੁਆਰਾ ਰਕਾਬਗੰਜ ਵਿਖੇ ਹੋਵੇਗੀ। ਸਿੰਘ ਦਾ 26 ਦਸੰਬਰ ਨੂੰ 92 ਸਾਲ ਦੀ ਉਮਰ ਵਿਚ ਏਮਸ ਦਿੱਲੀ ’ਚ ਦੇਹਾਂਤ ਹੋ ਗਿਆ ਸੀ।
Check Also
ਜਸਵੀਰ ਸਿੰਘ ਗੜ੍ਹੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਪੰਜਾਬ ਬਸਪਾ ਦੇ ਪ੍ਰਧਾਨ ਰਹਿ ਚੁੱਕੇ ਹਨ ਜਸਵੀਰ ਗੜ੍ਹੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਬਸਪਾ ਦੇ …