Breaking News
Home / ਭਾਰਤ / ਭਾਰਤ ਵਿਚ ਬਣੀ ਕਰੋਨਾ ਵੈਕਸੀਨ 15 ਅਗਸਤ ਨੂੰ ਹੋ ਸਕਦੀ ਹੈ ਲਾਂਚ

ਭਾਰਤ ਵਿਚ ਬਣੀ ਕਰੋਨਾ ਵੈਕਸੀਨ 15 ਅਗਸਤ ਨੂੰ ਹੋ ਸਕਦੀ ਹੈ ਲਾਂਚ

Image Courtesy :jagbani(punjabkesar)

ਦੇਸ਼ ‘ਚ ਕਰੋਨਾ ਮਰੀਜ਼ਾਂ ਦੀ ਗਿਣਤੀ ਸਾਢੇ 6 ਲੱਖ ਵੱਲ ਨੂੰ ਵਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੀ ਵੈਕਸੀਨ 15 ਅਗਸਤ ਤੱਕ ਭਾਰਤ ਵਿੱਚ ਲਾਂਚ ਕੀਤੀ ਜਾ ਸਕਦੀ ਹੈ। ਆਈ.ਸੀ.ਐਮ.ਆਰ. ਨੇ ਵੈਕਸੀਨ ਲਈ ਕਲੀਨੀਕਲ ਅਜ਼ਮਾਇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਆਉਂਦੀ 7 ਜੁਲਾਈ ਤੋਂ ਇਸਦੇ ਟ੍ਰਾਇਲ ਸ਼ੁਰੂ ਕੀਤੇ ਜਾ ਰਹੇ ਹਨ। ਧਿਆਨ ਰਹੇ ਕਿ ਕਰੋਨਾ ਦੀ ਪਹਿਲੀ ਵੈਕਸੀਨ ‘ਕੋਵੈਕਸੀਨ’ ਨੂੰ ਹੈਦਰਾਬਾਦ ਦੀ ਫਾਰਮਾ ਕੰਪਨੀ ਭਾਰਤ ਬਾਇਓਟੈਕ ਤਿਆਰ ਕਰ ਰਹੀ ਹੈ।
ਇਸੇ ਦੌਰਾਨ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਸਾਢੇ 6 ਲੱਖ ਵੱਲ ਨੂੰ ਵਧਦਿਆਂ 6 ਲੱਖ 28 ਹਜ਼ਾਰ ਤੋਂ ਪਾਰ ਹੋ ਗਈ ਹੈ। ਲੰਘੇ 24 ਘੰਟਿਆਂ ਦੌਰਾਨ ਭਾਰਤ ਵਿਚ ਰਿਕਾਰਡ 21 ਹਜ਼ਾਰ ਦੇ ਕਰੀਬ ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 20 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਰੀਜ਼ ਸਿਹਤਯਾਬ ਵੀ ਹੋਏ। ਜ਼ਿਕਰਯੋਗ ਹੈ ਕਿ ਭਾਰਤ ਵਿਚ 18 ਹਜ਼ਾਰ ਤੋਂ ਵੱਧ ਕਰੋਨਾ ਪੀੜਤਾਂ ਦੀ ਮੌਤ ਵੀ ਹੋ ਚੁੱਕੀ ਹੈ।
ਉਧਰ ਦੁਨੀਆ ਭਰ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 1 ਕਰੋੜ 10 ਲੱਖ ਤੋਂ ਪਾਰ ਹੋ ਗਿਆ ਹੈ। ਇਨ੍ਹਾਂ ਵਿਚੋਂ 62 ਲੱਖ ਦੇ ਕਰੀਬ ਮਰੀਜ਼ ਤੰਦਰੁਸਤ ਹੋਏ ਹਨ। ਸੰਸਾਰ ਵਿਚ ਹੁਣ ਤੱਕ 5 ਲੱਖ 25 ਹਜ਼ਾਰ ਤੋਂ ਜ਼ਿਆਦਾ ਕਰੋੇਨਾ ਪੀੜਤਾਂ ਦੀ ਜਾਨ ਵੀ ਜਾ ਚੁੱਕੀ ਹੈ। ਧਿਆਨ ਰਹੇ ਕਿ ਅਮਰੀਕਾ ਵਿਚ ਲੰਘੇ 24 ਘੰਟਿਆਂ ਦੌਰਾਨ 55 ਹਜ਼ਾਰ ਤੋਂ ਜ਼ਿਆਦਾ ਕਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …