Breaking News
Home / ਭਾਰਤ / ਮੁਲਾਇਮ ਸਿੰਘ ਯਾਦਵ ਪੰਜ ਤੱਤਾਂ ’ਚ ਹੋਏ ਵਲੀਨ

ਮੁਲਾਇਮ ਸਿੰਘ ਯਾਦਵ ਪੰਜ ਤੱਤਾਂ ’ਚ ਹੋਏ ਵਲੀਨ

ਰਾਜਨਾਥ ਸਿੰਘ, ਸ਼ਰਦ ਪਵਾਰ, ਅਨਿਲ ਅੰਬਾਨੀ ਅਤੇ ਅਭਿਸ਼ੇਕ ਬਚਨ ਸਮੇਤ ਹੋਰ ਦਿੱਗਜ਼ ਆਗੂਆਂ ਵੱਲੋਂ ਸ਼ਰਧਾਂਜਲੀ
ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਅੱਜ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ। ਉਨ੍ਹਾਂ ਦੇ ਪੁੱਤਰ ਅਤੇ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੁੱਖ ਅਗਨੀ ਦਿੱਤੀ। ਨੇਤਾ ਜੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੈਫਈ ਦੇ ਮੇਲਾ ਗਰਾਉਂਡ ’ਚ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਦਰਸ਼ਨ ਦੇ ਲਈ ਸੈਫਈ ਦੇ ਮੇਲਾ ਗਰਾਊਂਡ ’ਚ ਰੱਖਿਆ ਗਿਆ। ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ, ਯੋਗ ਗੁਰੂ ਰਾਮਦੇਵ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਉਨ੍ਹਾਂ ਦੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਇਲਾਵਾ ਮੁਲਾਇਮ ਸਿੰਘ ਯਾਦਵ ਦੇ ਬੇਹੱਦ ਕਰੀਬੀ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ, ਅਨਿਲ ਅੰਬਾਨੀ, ਸ਼ਰਦ ਪਵਾਰ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਤੇਜਸਵੀ ਯਾਦਵ, ਬਿਹਾਰ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰੀਆ, ਕਾਂਗਰਸੀ ਆਗੂ ਮਲਿਕਾਅਰਜੁਨ ਖੜਗੇ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀ ਦੇ ਆਗੂ ਮੌਜੂਦ ਸਨ। ਅੰਤਿਮ ਸਸਕਾਰ ਆਪਣੇ ਮਹਿਬੂਬ ਆਗੂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੀ ਗਿਣਤੀ ਵਿਚ ਲੋਕ ਵੀ ਪਹੁੰਚੇ ਹੋਏ ਸਨ। ਧਿਆਨ ਰਹੇ ਕਿ ਲੰਘੇ ਕੱਲ੍ਹ ਮੁਲਾਇਮ ਸਿੰਘ ਯਾਦਵ ਦਾ ਦਿੱਲੀ ਦੇ ਮੇਦਾਂਤਾ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …