ਦੂਜੀ ਪਤਨੀ ਬੋਲੀ : ਝੂਠ ਬੋਲ ਕੇ ਕਰਵਾਇਆ ਸੀ ਦੂਜਾ ਵਿਆਹ
ਚੰਡੀਗੜ੍ਹ/ਬਿਊਰੋ ਨਿਊਜ਼ : ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਸ਼ਿਕਾਇਤ ਕੀਤੀ ਹੈ। ਗੁਰਪ੍ਰੀਤ ਕੌਰ ਨੇ ਕਿਹਾ ਪਠਾਣਮਾਜਰਾ ਨੇ ਝੂਠ ਬੋਲ ਕੇ ਉਨ੍ਹਾਂ ਨਾਲ ਦੂਜਾ ਵਿਆਹ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਧਾਇਕ ਦੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ ਤਾਂ ਵਿਧਾਇਕ ਨੇ ਕਿਹਾ ਸੀ ਕਿ ਉਨ੍ਹਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਹੈ, ਜਿਸ ਦੇ ਚਲਦਿਆਂ ਉਨ੍ਹਾਂ ਉਸ ਨਾਲ ਵਿਆਹ ਕਰਵਾ ਲਿਆ। ਪ੍ਰੰਤੂ ਬਾਅਦ ’ਚ ਪਤਾ ਲੱਗਿਆ ਕਿ ਉਨ੍ਹਾਂ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਨਹੀਂ ਹੋਇਆ, ਜੋ ਕਿ ਮਰਿਆਦਾ ਦੇ ਉਲਟ ਹੈ ਇਸ ਲਈ ਪਠਾਣਮਾਜਰਾ ਨੂੰ ਪੰਥ ਵਿਚੋਂ ਛੇਕਿਆ ਜਾਵੇ। ਧਿਆਨ ਰਹੇ ਕਿ ਲੰਘੇ ਅਗਸਤ ਮਹੀਨੇ ਦੋਵਾਂ ਦਰਮਿਆਨ ਵਿਵਾਦ ਹੋ ਗਿਆ ਸੀ। ਪਹਿਲਾਂ ਗੁਰਪ੍ਰੀਤ ਕੌਰ ਨੇ ਅਤੇ ਫਿਰ ਵਿਧਾਇਕ ਪਠਾਣਮਾਜਰਾ ਨੇ ਇਕ-ਦੂਜੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਗੁਰਪ੍ਰੀਤ ਕੌਰ ਨੇ ਵਿਧਾਇਕ ’ਤੇ ਕੁੱਟਮਾਰ ਦਾ ਆਰੋਪ ਵੀ ਲਗਾਇਆ ਸੀ ਅਤੇ ਇਸੇ ਦੌਰਾਨ ਦੋਵਾਂ ਦਾ ਇਕ ਅਸ਼ਲੀਲ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ। ਵਿਧਾਇਕ ਨੇ ਗੁਰਪ੍ਰੀਤ ’ਤੇ ਇਹ ਵੀਡੀਓ ਵਾਇਰਲ ਕਰਨ ਦਾ ਆਰੋਪ ਲਗਾਇਆ ਸੀ, ਉਥੇ ਹੀ ਗੁਰਪ੍ਰੀਤ ਨੇ ਵਿਧਾਇਕ ’ਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਆਰੋਪ ਵੀ ਲਗਾਇਆ ਸੀ।
Check Also
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ
ਕਿਹਾ : ਭਾਖੜਾ-ਨੰਗਲ ਡੈਮ ਮਿਊਜ਼ੀਅਮ ਦਾ ਜਲਦੀ ਹੋਵੇ ਨਿਰਮਾਣ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਿੱਖਿਆ …