ਮੁੰਬਈ/ਬਿਊਰੋ ਨਿਊਜ਼
ਡਰੱਗ ਮਾਮਲੇ ਵਿਚ ਫਿਲਮ ਅਦਾਕਾਰ ਸ਼ਾਹਰੁਖ ਖਾਨ ਦਾ ਮੁੰਡਾ ਆਰਿਅਨ ਖਾਨ ਬੁਰੀ ਤਰ੍ਹਾਂ ਘਿਰ ਗਿਆ ਹੈ। ਇਸੇ ਦੌਰਾਨ ਐਨ.ਸੀ.ਬੀ. ਦਾ ਕਹਿਣਾ ਹੈ ਕਿ ਆਰਿਅਨ ਖਾਨ ਦੇ ਫੋਨ ਵਿਚੋਂ ਕਈ ਇਤਰਾਜ਼ਯੋਗ ਗੱਲਾਂ ਮਿਲੀਆਂ ਹਨ ਅਤੇ ਡਰੱਗ ਨੂੰ ਲੈ ਕੇ ਕੋਡ ਵਰਡ ਵਿਚ ਗੱਲ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੂਜੇ ਪਾਸੇ ਆਰਿਅਨ ਹੁਣ 7 ਅਕਤੂਬਰ ਤੱਕ ਐਨ ਸੀ ਬੀ ਦੀ ਰਿਮਾਂਡ ’ਤੇ ਰਹੇਗਾ ਅਤੇ ਅਦਾਲਤ ਨੇ ਕਿਹਾ ਕਿ ਜਾਂਚ ਇਹ ਵੀ ਜ਼ਰੂਰੀ ਹੈ। ਧਿਆਨ ਰਹੇ ਕਿ ਨਿਯਮਾਂ ਦੇ ਤਹਿਤ ਅੱਗੇ ਦੀ ਪੁੱਛਗਿੱਛ ਤੋਂ ਪਹਿਲਾਂ ਜਾਂਚ ਏਜੰਸੀ ਸਾਰੇ ਆਰੋਪੀਆਂ ਦਾ ਇਕ ਵਾਰ ਫਿਰ ਮੈਡੀਕਲ ਟੈਸਟ ਕਰਵਾਏਗੀ।

