Breaking News
Home / ਕੈਨੇਡਾ / Front / ਹੁਣ ਦੁਨੀਆ ’ਚ ਕਿਤੇ ਵੀ ਪ੍ਰੈਕਟਿਸ ਕਰ ਸਕਣਗੇ ਭਾਰਤੀ ਡਾਕਟਰ

ਹੁਣ ਦੁਨੀਆ ’ਚ ਕਿਤੇ ਵੀ ਪ੍ਰੈਕਟਿਸ ਕਰ ਸਕਣਗੇ ਭਾਰਤੀ ਡਾਕਟਰ

ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਵਰਲਡ ਫੈਡਰੇਸ਼ਨ ਫਾਰ ਮੈਡੀਕਲ ਐਜੂਕੇਸ਼ਨ ਨੇ ਦਿੱਤੀ ਮਾਨਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ’ਚ ਮੈਡੀਕਲ ’ਚ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਹੁਣ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸਮੇਤ ਦੁਨੀਆ ’ਚ ਕਿਤੇ ਵੀ ਡਾਕਟਰੀ ਕਰ ਸਕਣਗੇ। ਇਹੀ ਨਹੀਂ, ਹੁਣ ਉਨ੍ਹਾਂ ਨੂੰ ਕਿਸੇ ਵੀ ਦੇਸ਼ ਤੋਂ ਮੈਡੀਕਲ ’ਚ ਪੋਸਟ ਗ੍ਰੈਜੂਏਸ਼ਨ ਕਰਨ ’ਚ ਵੀ ਸੌਖ ਹੋਵੇਗੀ। ਇਸਦਾ ਕਾਰਨ ਇਹ ਹੈ ਕਿ ਭਾਰਤ ਦੇ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨਐੱਮਸੀ) ਨੂੰ ਵਰਲਡ ਫੈਡਰੇਸ਼ਨ ਫਾਰ ਮੈਡੀਕਲ ਐਜੂਕੇਸ਼ਨ (ਡਬਲਯੂਐੱਫਐੱਮਈ) ਨੇ ਆਪਣੀ ਮਾਨਤਾ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਿਹਤ ਮੰਤਰਾਲੇ ਵਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ’ਚ ਐੱਨਐੱਮਸੀ ਵੱਲੋਂ ਰੈਗੂਲੇਟ 706 ਮੈਡੀਕਲ ਕਾਲਜ ਡਬਲਯੂਐੱਫਐੱਮਈ ਤੋਂ ਮਾਨਤਾ ਪ੍ਰਾਪਤ ਹੋਣਗੇ। ਇਸੇ ਦੌਰਾਨ ਅਗਲੇ 10 ਸਾਲਾਂ ’ਚ ਸਥਾਪਿਤ ਕੀਤੇ ਜਾਣ ਵਾਲੇ ਨਵੇਂ ਮੈਡੀਕਲ ਕਾਲਜਾਂ ਨੂੰ ਵੀ ਆਪਣੇ ਆਪ ਡਬਲਯੂਐੱਫਐੱਮਈ ਦੀ ਮਾਨਤਾ ਮਿਲ ਜਾਵੇਗੀ। ਐੱਨਐੱਮਸੀ ’ਚ ਮੈਡੀਕਲ ਰਜਿਸਟ੍ਰੇਸ਼ਨ ਬੋਰਡ ਦੇ ਮੈਂਬਰ ਡਾ. ਯੋਗੇਂਦਰ ਮਲਿਕ ਨੇ ਦੱਸਿਆ ਕਿ ਇਹ ਮਾਨਤਾ ਮਿਲਣ ਨਾਲ ਸਾਡੇ ਵਿਦਿਆਰਥੀਆਂ ਨੂੰ ਦੁਨੀਆ ’ਚ ਕਿਤੇ ਵੀ ਕਰੀਅਰ ਬਣਾਉਣ ਦਾ ਮੌਕਾ ਮਿਲੇਗਾ। ਨਾਲ ਹੀ ਵਿਸ਼ਵ ਪੱਧਰ ਦੀ ਮਾਨਤਾ ਮਿਲਣ ਨਾਲ ਭਾਰਤ ਕੌਮਾਂਤਰੀ ਵਿਦਿਆਰਥੀਆਂ ਲਈ ਵੀ ਆਕਰਸ਼ਕ ਸਥਾਨ ਬਣੇਗਾ। ਉਨ੍ਹਾਂ ਦੱਸਿਆ ਕਿ ਮਾਨਤਾ ਤਹਿਤ ਐੱਨਐੱਮਸੀ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਪੱਤਰ ਤੇ ਸਰਟੀਫਿਕੇਟ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਬਲਯੂਐੱਫਐੱਮਈ ਆਲਮੀ ਸੰਗਠਨ ਹੈ ਜਿਹੜਾ ਦੁਨੀਆ ਭਰ ’ਚ ਮੈਡੀਕਲ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ਸਮਰਪਿਤ ਹੈ।

Check Also

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਜਿੱਤਿਆ ਭਰੋਸੇ ਦਾ ਵੋਟ

ਸੋਰੇਨ ਦੇ ਹੱਕ ਵਿਚ 45 ਵੋਟਾਂ ਪਈਆਂ ਅਤੇ ਵਿਰੋਧ ’ਚ ਕੋਈ ਵੀ ਵੋਟ ਨਹੀਂ ਪਈ …