Breaking News
Home / ਕੈਨੇਡਾ / Front / ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਵਿਆਹ ਕਰਵਾਉਣ ਲਈ ਪਹੁੰਚੇ ਉਦੇਪੁਰ

ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਵਿਆਹ ਕਰਵਾਉਣ ਲਈ ਪਹੁੰਚੇ ਉਦੇਪੁਰ

ਚਾਰ ਮੁੱਖ ਮੰਤਰੀ ਅਤੇ ਫਿਲਮੀ ਹਸਤੀਆਂ ਵੀ ਵਿਆਹ ਸਮਾਗਮ ’ਚ ਹੋਣਗੀਆਂ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਰਾਘਵ ਚੱਢਾ ਅਤੇ ਫਿਲਮ ਅਦਾਕਾਰਾ ਪਰਨੀਤੀ ਚੋਪੜਾ ਵਿਆਹ ਕਰਵਾਉਣ ਲਈ ਰਾਜਸਥਾਨ ਦੇ ਸ਼ਹਿਰ ਉਦੇਪੁਰ ਪਹੁੰਚ ਚੁੱਕੇ ਹਨ। ਧਿਆਨ ਰਹੇ ਕਿ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਦਾ ਵਿਆਹ 24 ਸਤੰਬਰ ਦਿਨ ਐਤਵਾਰ ਨੂੰ ਉਦੇਪੁਰ ਵਿਚ ਹੋਣਾ ਹੈ। ਇਸ ਵਿਆਹ ਸਮਾਗਮ ਵਿਚ ਚਾਰ ਮੁੱਖ ਮੰਤਰੀ ਅਤੇ ਕਈ ਫਿਲਮੀ ਹਸਤੀਆਂ ਪਹੁੰਚ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸ਼ਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਇਸ ਵਿਆਹ ਸਮਾਗਮ ਵਿਚ ਸ਼ਾਮਲ ਹੋ ਰਹੇ ਹਨ।  ਧਿਆਨ ਰਹੇ ਕਿ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਦੀ ਸਕਿਉਰਿਟੀ ਦੇ ਲਈ ਰਾਜਸਥਾਨ ਪੁਲਿਸ ਦੇ ਨਾਲ ਪੰਜਾਬ ਦੇ ਵੀ ਕੁਝ ਸੁਰੱਖਿਆ ਕਰਮੀਆਂ ਨੂੰ ਤੈਨਾਤ ਕੀਤਾ ਗਿਆ ਹੈ। ਇਹ ਵੀ ਦੱਸਣਯੋਗ ਹੈ ਕਿ ਵਿਆਹ ਤੋਂ ਬਾਅਦ ਰਾਘਵ ਚੱਢਾ ਅਤੇ ਪਰਨੀਤੀ ਚੋਪੜਾ ਨੇ ਚੰਡੀਗੜ੍ਹ ਵਿਚ ਵੀ ਰਿਸੈਪਸ਼ਨ ਪਾਰਟੀ ਕਰਨੀ ਹੈ।

Check Also

ਬਜਟ ਇਜਲਾਸ ਤੋਂ ਪਹਿਲਾਂ ਨਵੀਂ ਦਿੱਲੀ ’ਚ ਸਰਬ ਪਾਰਟੀ ਬੈਠਕ

ਕਾਂਗਰਸ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਲਈ ਡਿਪਟੀ ਸਪੀਕਰ ਦਾ ਅਹੁਦਾ ਮੰਗਿਆ ਨਵੀਂ ਦਿੱਲੀ/ਬਿਊਰੂ …