ਸੋਸ਼ਲ ਮੀਡੀਆ ‘ਤੇ ਕੋਈ ਵੀ ਖਬਰ ਪਾਉਣ ਤੋਂ ਪਹਿਲਾਂ ਜ਼ਿਲ੍ਹੇ ਦੇ ਡੀ.ਸੀ. ਤੋਂ ਲੈਣੀ ਪਵੇਗੀ ਇਜ਼ਾਜਤ
ਸ਼੍ਰੀਨਗਰ/ਬਿਊਰੋ ਨਿਊਜ਼
ਜੰਮੂ ਕਸ਼ਮੀਰ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਸਖਤੀ ਕਰਦਿਆਂ ਪਾਬੰਦੀ ਲਾ ਦਿੱਤੀ ਹੈ। ਹੁਣ ਸੋਸ਼ਲ ਮੀਡੀਆ ‘ਤੇ ਕੋਈ ਵੀ ਖਬਰ ਪਾਉਣ ਤੋਂ ਪਹਿਲਾਂ ਜ਼ਿਲ੍ਹੇ ਦੇ ਡੀ.ਸੀ. ਤੋਂ ਇਜਾਜ਼ਤ ਲੈਣੀ ਪਏਗੀ। ਕਿਸੇ ਵੀ ਖਬਰ ਦੇ ਪ੍ਰਚਾਰ ਤੇ ਪਸਾਰ ਤੋਂ ਪਹਿਲਾਂ ਹੁਣ ਪ੍ਰਸ਼ਾਸਨ ਦੀ ਇਜਾਜ਼ਤ ਜ਼ਰੂਰੀ ਹੋ ਗਈ ਹੈ।
ਕਸ਼ਮੀਰ ਵਿਚ ਵਿਗੜੇ ਹਾਲਾਤ ਕਾਰਨ ਸਰਕਾਰ ਨੇ ਸਖਤ ਕਦਮ ਚੁੱਕਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਲਗਾਮ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਗਲਤ ਖਬਰਾਂ ਫੈਲ ਰਹੀਆਂ ਹਨ। ਘਾਟੀ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਦੂਰਸੰਚਾਰ ਕੰਪਨੀਆਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਇੱਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ “ਸੋਸ਼ਲ ਮੀਡੀਆ ਨਿਊਜ਼ ਏਜੰਸੀਆਂ ਦੇ ਸੰਚਾਲਕਾਂ ਨੂੰ ਸੋਸ਼ਲ ਮੀਡੀਆ ਨਿਊਜ਼ ਗਰੁੱਪਾਂ ਦੇ ਵਸੀਲਿਆਂ ਨਾਲ ਖਬਰ ਪੋਸਟ ਕਰਨ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਤੋਂ ਇਜਾਜ਼ਤ ਲੈਣ ਨੂੰ ਕਿਹਾ ਗਿਆ ਹੈ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …