17.5 C
Toronto
Sunday, October 5, 2025
spot_img
Homeਭਾਰਤ2000 ਦਾ ਨੋਟ ਬੰਦ ਹੋਣ ਦੇ ਚਰਚੇ

2000 ਦਾ ਨੋਟ ਬੰਦ ਹੋਣ ਦੇ ਚਰਚੇ

ਸਰਕਾਰ ਨੇ ਵੱਡੇ ਨੋਟ ਦੀ ਛਪਣ ਮਾਤਰਾ ਘਟਾਈ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਨੋਟਾਂ ਨੂੰ ਵਰਤੋਂ ਤੋਂ ਬਾਹਰ ਕਰ ਦਿੱਤਾ ਸੀ ਤੇ ਉਸਦੀ ਜਗ੍ਹਾ ਨਵੇਂ 2 ਹਜ਼ਾਰ ਦੇ ਨੋਟ ਲਿਆਂਦੇ ਸਨ। ਪਰ ਹੁਣ ਦੋ ਸਾਲਾਂ ਬਾਅਦ ਵਿੱਤ ਮੰਤਰਾਲੇ ਦੇ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਕਿ 2000 ਰੁਪਏ ਦੇ ਨੋਟਾਂ ਦੀ ਛਪਾਈ ਘਟਾ ਦਿੱਤੀ ਗਈ ਹੈ ਤੇ ਇਸ ਨੂੰ ਹੋਰ ਵੀ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਰਿਜ਼ਰਵ ਬੈਂਕ ਅਤੇ ਸਰਕਾਰ ਸਮੇਂ-ਸਮੇਂ ‘ਤੇ ਕਰੰਸੀ ਦੀ ਛਪਾਈ ਦੀ ਮਾਤਰਾ ‘ਤੇ ਫੈਸਲਾ ਕਰਦੇ ਹਨ। ਇਹ ਵੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਸਰਕਾਰ 2000 ਦੇ ਨੋਟ ਨੂੰ ਬੰਦ ਵੀ ਕਰ ਸਕਦੀ ਹੈ। ਧਿਆਨ ਰਹੇ ਕਿ ਸਰਕਾਰ ਨੇ ਇਸ ਤੋਂ ਪਹਿਲਾਂ 100 ਰੁਪਏ ਦਾ ਨਵਾਂ ਨੋਟ ਵੀ ਬਜ਼ਾਰ ਵਿਚ ਲਿਆਂਦਾ ਹੈ ਅਤੇ 20 ਰੁਪਏ ਦੇ ਨਵੇਂ ਨੋਟ ਨੂੰ ਬਜ਼ਾਰ ਵਿਚ ਲਿਆਉਣ ਦੀਆਂ ਤਿਆਰੀਆਂ ਹਨ।

RELATED ARTICLES
POPULAR POSTS