ਵੱਡੀ ਗਿਣਤੀ ’ਚ ਲੋਕ ਅੰਸਾਰੀ ਦੇ ਜਨਾਨੇ ’ਚ ਹੋਏ ਸ਼ਾਮਲ
ਗਾਜੀਪੁਰ/ਬਿਊਰੋ ਨਿਊਜ਼ : ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਅੱਜ ਗਾਜੀਪੁਰ ਦੇ ਕਾਲੀਬਾਗ ਕਬਿਰਸਤਾਨ ਵਿਚ ਸਪੁਰਦ ਏ ਖਾਕ ਕਰ ਦਿੱਤਾ ਗਿਆ। ਅੰਸਾਰੀ ਦੇ ਜਨਾਜੇ ਵਿਚ ਇਲਾਕੇ ਦੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ ਪ੍ਰੰਤੂ ਕਬਿਰਸਤਾਨ ਵਿਚ ਜਾਣ ਦੀ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਆਗਿਆ ਸੀ। ਜਿਸ ਦੇ ਚਲਦਿਆਂ ਪੁਲਿਸ ਨੇ ਕਬਿਰਸਤਾਨ ਦੇ ਅੰਦਰ ਕਿਸੇ ਹੋਰ ਨੂੰ ਦਾਖਲ ਨਹੀਂ ਹੋਣ ਦਿੱਤਾ। ਲੰਘੀ ਦੇਰ ਰਾਤ ਅੰਸਾਰੀ ਦੀ ਮਿ੍ਰਤਕ ਦੇਹ ਉਸਦੇ ਜੱਦੀ ਘਰ ਬੜਾ ਫਾਟਕ ਵਿਖੇ ਪਹੰੁਚੀ ਜਿੱਥੇ ਉਸ ਦੀ ਮਿ੍ਰਤਕ ਦੇਹ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਗਈ। ਅੰਸਾਰੀ ਦੇ ਬੇਟੇ ਉਮਰ ਨੇ ਜਨਾਨੇ ’ਤੇ ਇਤਰ ਛਿੜਕਿਆ ਅਤੇ ਆਖਰੀ ਬਾਰ ਉਸ ਦੀਆਂ ਮੁੱਛਾਂ ਨੂੰ ਤਾਅ ਦਿੱਤਾ। ਜਨਾਜ਼ਾ ਨਿਕਲਣ ਤੋਂ ਬਾਅਦ ਪਿ੍ਰੰਸ ਟਾਕੀਜ਼ ਮੈਦਾਨ ’ਤੇ ਨਮਾਜ ਏ ਜਨਾਜ਼ਾ ਦੀ ਰਸਮ ਅਦਾ ਕੀਤੀ ਗਈ। ਧਿਆਨ ਰਹੇ ਕਿ ਉਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ’ਚ ਬੰਦ ਮੁਖਤਾਰ ਅੰਸਾਰੀ ਨੂੰ 28 ਮਾਰਚ ਦੀ ਰਾਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੁਰਗਾਵਤੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਅੰਸਾਰੀ ਦੀ ਮਿ੍ਰਤਕ ਦੇਹ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਲੰਘੇ ਕੱਲ੍ਹ ਉਸ ਦੇ ਵਾਰਿਸ ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਅੱਜ ਸ਼ਨੀਵਾਰ ਨੂੰ ਸਪੁਰਦ ਏ ਖਾਕ ਕਰ ਦਿੱਤਾ ਗਿਆ।