Breaking News
Home / ਭਾਰਤ / ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਟ ਅਕਾਊਂਟ ਹੈਕ

ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਤੇ ਇੰਸਟਾਗ੍ਰਾਟ ਅਕਾਊਂਟ ਹੈਕ

ਸਾਈਬਰ ਕ੍ਰਾਈਮ ਬ੍ਰਾਂਚ ਨੂੰ ਕੀਤੀ ਸ਼ਿਕਾਇਤ
ਨਵੀਂ ਦਿੱਲੀ/ਬਿਊਰੋ ਨਿਊਜ਼
ਗਾਇਕ ਮਲਕੀਤ ਸਿੰਘ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ, ਇਸ ਸਬੰਧੀ ਜਾਣਕਾਰੀ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਆਪਣੇ ਚਾਹੁੰਣ ਵਾਲਿਆਂ ਨੂੰ ਦਿੱਤੀ। ਉਨ੍ਹਾਂ ਸ਼ੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ਸੰਕਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੱਲੋਂ ਮੇਰਾ ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਨੂੰ ਹੈਕ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਮੇਰੀ ਫੇਸਬੁੱਕ ਜਾਂ ਇੰਸਟਾਗ੍ਰਾਮ ’ਤੇ ਕੋਈ ਵੀ ਪੋਸਟ ਪਾਈ ਜਾਂਦੀ ਹੈ ਤਾਂ ਕ੍ਰਿਪਾ ਕਰਕੇ ਉਸ ਨੂੰ ਸ਼ੇਅਰ ਜਾਂ ਲਾਈਕ ਨਾ ਕੀਤਾ ਜਾਵੇ ਅਤੇ ਨਾ ਉਸ ’ਤੇ ਰਿਪਲਾਈ ਕੀਤਾ ਜਾਵੇ ਕਿਉਂਕਿ ਇਹ ਮੇਰੇ ਵੱਲੋਂ ਪਾਈ ਗਈ ਪੋਸਟ ਨਹੀਂ ਹੋਵੇਗੀ।

 

Check Also

2014 ਤੋਂ 2019 ਦੌਰਾਨ ਭਾਰਤ ‘ਚ ਦੇਸ਼ਧ੍ਰੋਹ ਦੇ 326 ਕੇਸ ਦਰਜ

ਸਿਰਫ਼ ਛੇ ਵਿਅਕਤੀ ਦੋਸ਼ੀ ਠਹਿਰਾਏ; ਪੰਜਾਬ ਵਿਚ ਇਕ ਤੇ ਹਰਿਆਣਾ ਵਿਚ 31 ਕੇਸ ਦਰਜ ਨਵੀਂ …