ਦਿੱਲੀ ਦਾ ਨੰਬਰ ਦੂਜਾ
ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਸਭਿਆਚਾਰਕ ਰਾਜਧਾਨੀ ਲਾਹੌਰ ਦੇ ਉਤੇ ਧੁੰਦ ਦੇ ਸੰਘਣੇ ਬੱਦਲ ਛਾ ਗਏ ਹਨ ਤੇ ਇਸ ਦੇ ਨਾਲ ਹੀ ਇਹ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ। ਇਕ ਸਵਿੱਸ ਹਵਾ ਗੁਣਵੱਤਾ ਨਿਗਰਾਨ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ‘ਆਈਕਿਊਏਅਰ’ ਨੇ ਕਿਹਾ ਕਿ ਲਾਹੌਰ ਪ੍ਰਦੂਸ਼ਿਤ ਸ਼ਹਿਰਾਂ ਦੀ ਉਸ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ ਤੇ ਅਮਰੀਕੀ ਪੈਮਾਨੇ ਮੁਤਾਬਕ ਲਾਹੌਰ ਦਾ ਹਵਾ ਗੁਣਵੱਤਾ ਇੰਡੈਕਸ (ਏਕਿਊਆਈ) 203 ਰਿਹਾ ਜਦਕਿ ਦਿੱਲੀ ਦੂਜੇ ਨੰਬਰ ਉਤੇ ਹੈ। ਉੱਥੇ ਦਾ ਏਕਿਊਆਈ 183 ਦਰਜ ਕੀਤਾ ਗਿਆ ਹੈ। ਕੰਪਨੀ ਅਨੁਸਾਰ ਢਾਕਾ (ਬੰਗਲਾਦੇਸ਼) 169 ਏਕਿਊਆਈ ਨਾਲ ਤੀਜੇ ਨੰਬਰ ਉਤੇ ਹੈ ਤੇ ਕੋਲਕਾਤਾ 168 ਨਾਲ ਸੂਚੀ ਵਿਚ ਚੌਥੇ ਨੰਬਰ ਉਤੇ ਹੈ। ਇਕ ਦਿਨ ਪਹਿਲਾਂ ਲਾਹੌਰ ਤੀਜੇ ਨੰਬਰ ਉਤੇ ਸੀ। ਲਾਹੌਰ ਨੂੰ ਕਦੇ ਬਾਗ਼ਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਤੇ 16ਵੀਂ ਤੋਂ 19ਵੀਂ ਸਦੀ ਦੌਰਾਨ ਮੁਗ਼ਲ ਕਾਲ ਦੌਰਾਨ ਇੱਥੇ ਵੱਡੀ ਗਿਣਤੀ ਵਿਚ ਬਾਗ਼ ਸਨ।
Check Also
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੌਰਾਨ ਹੁਣ ਤੱਕ 69 ਮੌਤਾਂ ਅਤੇ ਕਰੋੜਾਂ ਰੁਪਏ ਦਾ ਨੁਕਸਾਨ
ਪੰਜਾਬ ਦੇ ਵੀ ਕਈ ਜ਼ਿਲ੍ਹਿਆਂ ’ਚ ਮੀਂਹ ਨੂੰ ਲੈ ਕੇ ਅਲਰਟ ਚੰਡੀਗੜ੍ਹ/ਬਿਊਰੋ ਨਿਊਜ਼ ਹਿਮਾਚਲ …