ਜੇਲ੍ਹ ਮੰਤਰੀ ਬੋਲੇ – ਡੇਰਾ ਮੁਖੀ ਦਾ ਜੇਲ੍ਹ ‘ਚ ਚਾਲ ਚਲਣ ਚੰਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਹੱਤਿਆ ਅਤੇ ਬਲਾਤਕਾਰ ਵਰਗੇ ਮਾਮਲਿਆਂ ਵਿਚ ਜੇਲ੍ਹ ਦੀ ਸਜ਼ਾ ਕੱਟ ਰਿਹਾ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਰਾਮ ਰਹੀਮ ਨੇ ਪੈਰੋਲ ਦੀ ਪ੍ਰਸ਼ਾਸਨ ਕੋਲੋਂ ਮੰਗੀ ਕੀਤੀ ਤਾਂ ਇਸ ਬਾਰੇ ਵਿਚ ਸਰਕਾਰ ਦੇ ਮੰਤਰੀ ਕੋਲੋਂ ਪੁੱਛਿਆ ਗਿਆ ਤਾਂ ਉੋਨ੍ਹਾਂ ਕਿਹਾ ਕਿ ਜੇਲ੍ਹ ਵਿਚ ਬੰਦ ਕੋਈ ਵੀ ਅਪਰਾਧੀ ਦੋ ਸਾਲ ਬਾਅਦ ਪੈਰੋਲ ਦਾ ਹੱਕਦਾਰ ਹੁੰਦਾ ਹੈ। ਜੇਕਰ ਉਸ ਅਪਰਾਧੀ ਦਾ ਚਾਲ ਚਾਲਣ ਜੇਲ੍ਹ ਵਿਚ ਠੀਕ ਰਹਿੰਦਾ ਹੈ ਤਾਂ ਉਹ ਦੋ ਸਾਲ ਬਾਅਦ ਪੈਰੋਲ ਦੀ ਮੰਗ ਕਰ ਸਕਦਾ ਹੈ। ਰਾਮ ਰਹੀਮ ਦੀ ਪੈਰੋਲ ਸਬੰਧੀ ਜੇਲ੍ਹ ਮੰਤਰੀ ਕ੍ਰਿਸ਼ਨ ਪੰਵਾਰ ਨੇ ਕਿਹਾ ਕਿ ਜੇਲ੍ਹ ਵਿਚ ਡੇਰਾ ਮੁਖੀ ਦਾ ਚਾਲ ਚਲਣ ਚੰਗਾ ਹੈ। ਅਜਿਹੀ ਜਾਣਕਾਰੀ ਐਸ.ਪੀ. ਜੇਲ੍ਹ ਵਲੋਂ ਦਿੱਤੀ ਗਈ ਹੈ, ਪਰ ਕਿਸੇ ਕੈਦੀ ਨੂੰ ਪੈਰੋਲ ਦੇਣੀ ਜਾਂ ਨਾ ਦੇਣੀ ਇਸਦਾ ਫੈਸਲਾ ਕਮਿਸ਼ਨਰ ਨੇ ਕਰਨਾ ਹੁੰਦਾ ਹੈ।
Check Also
‘ਇਕ ਦੇਸ਼, ਇਕ ਚੋਣ’ ਬਿੱਲ ’ਤੇ ਲੋਕ ਸਭਾ ’ਚ ਵੋਟਿੰਗ
ਬਿੱਲ ਦੇ ਹੱਕ ਵਿਚ 269 ਅਤੇ ਵਿਰੋਧ ’ਚ 198 ਵੋਟਾਂ ਪਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ …