Breaking News
Home / ਭਾਰਤ / ਚੋਣ ਕਮਿਸ਼ਨ ਨੇ ਤਿੰਨ ਰਾਜਾਂ ਲਈ ਵੋਟਾਂ ਪਾਉਣ ਲਈ ਤਰੀਕਾਂ ਦਾ ਕੀਤਾ ਐਲਾਨ

ਚੋਣ ਕਮਿਸ਼ਨ ਨੇ ਤਿੰਨ ਰਾਜਾਂ ਲਈ ਵੋਟਾਂ ਪਾਉਣ ਲਈ ਤਰੀਕਾਂ ਦਾ ਕੀਤਾ ਐਲਾਨ

ਤਿ੍ਰਪੁਰਾ ’ਚ 16 ਫਰਵਰੀ, ਮੇਘਾਲਿਆ ਅਤੇ ਨਾਗਾਲੈਂਡ ’ਚ 27 ਫਰਵਰੀ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ/ਬਿਊਰੋ ਨਿਊਜ : ਚੋਣ ਕਮਿਸ਼ਨ ਨੇ ਅੱਜ ਤਿੰਨ ਰਾਜਾਂ ਤਿ੍ਰਪੁਰਾ, ਮੇਘਾਲਿਆ ਅਤੇ ਨਾਗਾਲੈਂਡ ’ਚ ਪੈਣ ਵਾਲੀਆਂ ਵੋਟਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤਿ੍ਰਪੁਰਾ ’ਚ 16 ਫਰਵਰੀ ਨੂੰ ਵੋਟਾਂ ਪੈਣਗੀਆਂ ਜਦਕਿ ਮੇਘਾਲਿਆ ਅਤੇ ਨਾਗਾਲੈਂਡ ’ਚ 27 ਫਰਵਰੀ ਵੋਟਾਂ ਪਾਈਆਂ ਜਾਣਗੀਆਂ। ਤਿੰਨੋਂ ਰਾਜਾਂ ਲਈ ਪਾਈਆਂ ਗਈਆਂ ਵੋਟਾਂ ਦੇ ਨਤੀਜੇ 2 ਮਾਰਚ ਨੂੰ ਆਉਣਗੇ। ਇਨ੍ਹਾਂ ਤਿੰਨੋਂ ਰਾਜਾਂ ਦੀਆਂ 60-60 ਸੀਟਾਂ ਹਨ ਅਤੇ ਸਰਕਾਰ ਬਣਾਉਣ ਵਾਲੀ ਪਾਰਟੀ ਨੂੰ ਬਹੁਮਤ ਲਈ 31 ਸੀਟਾਂ ਦੀ ਲੋੜ ਹੁੰਦੀ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਰਾਜਾਂ ’ਚ ਮਹਿਲਾ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਅਤੇ ਇਨ੍ਹਾਂ ਰਾਜਾਂ ’ਚ ਚੋਣ ਹਿੰਸਾ ਵੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਚੋਣ ਤਰੀਕਾਂ ਦਾ ਐਲਾਨ ਹੁੰਦਿਆਂ ਹੀ ਤਿੰਨੋਂ ਰਾਜਾਂ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਤਿੰਨੋਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੀ ਮਿਆਦ ਵੀ ਮਾਰਚ ਮਹੀਨੇ ਦੀਆਂ ਵੱਖ-ਵੱਖ ਤਰੀਕਾਂ ਨੂੰ ਖਤਮ ਹੋ ਰਹੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਇਨ੍ਹਾਂ ਰਾਜਾਂ ’ਚ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹਾਂ। ਤਿੰਨੋਂ ਰਾਜਾਂ ’ਚ 9 ਹਜ਼ਾਰ 125 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੇਂਡੂ ਇਲਾਕਿਆਂ ਲਈ 2018 ਦੇ ਮੁਕਾਬਲੇ 82 ਫੀਸਦੀ ਜ਼ਿਆਦਾ ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਤਿੰਨ ਰਾਜਾਂ ’ਚ 376 ਪੋਲਿੰਗ ਸਟੇਸ਼ਨਾਂ ਨੂੰ ਮਹਿਲਾ ਸਟਾਫ਼ ਸੰਭਾਲੇਗਾ।

Check Also

ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਵੀ ਕਾਂਗਰਸ ਖਿਲਾਫ ਬੋਲੇ ਭਾਜਪਾ ਪ੍ਰਧਾਨ ਜੇਪੀ ਨੱਢਾ

ਕਿਹਾ : ਕਾਂਗਰਸ ਓਬੀਸੀ, ਐਸਸੀ ਅਤੇ ਐਸਟੀ ਦਾ ਹੱਕ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ …