Breaking News
Home / ਕੈਨੇਡਾ / ‘ਹੈਪੀ ਨਿਊ ਈਅਰ’ ਨਾਲ ਪਿਆਰ ਤੇ ਨੱਚਣ ਦਾ ਹੋਕਾ ਦੇ ਰਿਹਾ ਹੈ ਬਲਜਿੰਦਰ ਸੇਖਾ

‘ਹੈਪੀ ਨਿਊ ਈਅਰ’ ਨਾਲ ਪਿਆਰ ਤੇ ਨੱਚਣ ਦਾ ਹੋਕਾ ਦੇ ਰਿਹਾ ਹੈ ਬਲਜਿੰਦਰ ਸੇਖਾ

ਬਰੈਂਪਟਨ/ਬਿਊਰੋ ਨਿਊਜ਼ : ਹਰ ਵਾਰ ਦੀ ਤਰ੍ਹਾਂ ਨਿਵੇਕਲੇ ਕੰਮਾਂ ਨਾਲ ਚਰਚਾ ਵਿੱਚ ਰਹਿੰਦਾ ਕਨੇਡੀਅਨ ਕਲਾਕਾਰ ਬਲਜਿੰਦਰ ਸੇਖਾ ਨਵੇਂ ਸਾਲ ‘ਤੇ ਇੱਕ ਵਾਰ ਫਿਰ ਇੱਕ ਉਚ ਪੱਧਰੀ ਪੋਪ ਗੀਤ ”ਹੈਪੀ ਨਿਊ ਈਅਰ” ਨਾਲ ਹਾਜ਼ਿਰ ਹੋਇਆ ਹੈ । ਇਸ ਪੰਜਾਬੀ ਤੇ ਇੰਗਲਿਸ਼ ਭਾਸ਼ਾ ਦੇ ਬੋਲਾਂ ਵਾਲੇ ਗੀਤ ਤੇ ਆਪਣੇ ਆਪ ઠਨੱਚਣ ਨੂੰ ਜੀਅ ਕਰ ਆਉਂਦਾ ਹੈ।
ਸਾਡੇ ਨਾਲ ਗੱਲਬਾਤ ਦੌਰਾਨ ਇਸ ਗੀਤ ਦੇ ਗੀਤਕਾਰ ਤੇ ਗਾਇਕ ਬਲਜਿੰਦਰ ਸੇਖਾ ਨੇ ਕਿਹਾ ”ਬੇਸ਼ੱਕ ਉਹ ਪ੍ਰੋਫੈਸ਼ਨਲ ਸਿੰਗਰ ਨਹੀਂ ਪਰ ‘ਗੋ ਕੈਨੇਡਾ’ ਗੀਤ ਨੇ ઠਕੈਨੇਡਾ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਪ੍ਰਸਿੱਧੀ ਦਵਾਈ । ਜਿਸ ਤੋ ਉਤਸ਼ਾਹਿਤ ਹੋ ਕੇ ਆਪਣੇ ਮਿੱਤਰ ਤੇ ਉੱਘੇ ਸੰਗੀਤਕਾਰ ઠਦਿਲਖੁਸ਼ ਥਿੰਦ ਨਾਲ ਛੇ ਮਹੀਨੇ ਦੀ ਸਖ਼ਤ ਮਿਹਨਤ ਤੋ ਬਾਅਦ ઠਵਿਸ਼ਵ ਭਰ ਵਿੱਚ ਇਹ ਗੀਤ ‘ਦਿਲਖੁਸ਼ ਰਿਕੌਰਡਜ਼’ ਦੇ ਵਿੱਚ ਰਿਲੀਜ਼ ਕੀਤਾ। ਇਸਦੀ ਰਿਕੌਰਡਿੰਗ ਤੇ ਸ਼ੂਟਿੰਗ ਕੈਨੇਡਾ ਤੇ ਭਾਰਤ ਵਿੱਚ ઠਮੁਕੰਮਲ ਕੀਤੀ ਗਈ।
ਇੰਗਲਿਸ਼ ਵਿੱਚ ਰੈਪ ਟੋਰਾਂਟੋ ਦੇ ਨੌਜਵਾਨ ਵੀ ਪੀ ਦਾ ਮੈਕ ਨੇ ਗਾਇਆ। ਗੀਤ ਦਾ ਵੀਡਿਓ ਡਾਇਰੈਕਟਰ ਤਰਨ ਝੀਤਾ ઠਦੀ ਡਾਇਰੈਕਸ਼ਨ ਵਿੱਚ ਹੋਇਆ। ਅੱਜ ਸਿਟੀ ਹਾਲ ਬਰੈਂਪਟਨ ਵਿੱਚ ਹੋਏ ਸਮਾਗਮ ਵਿੱਚ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ”ਹੈਪੀ ਨਿਊ ਈਅਰ” ਗੀਤ ਦਾ ਪੋਸਟਰ ਰਿਲੀਜ਼ ਕੀਤਾ ਅਤੇ ਕਿਹਾ ਕਿ ਬਲਜਿੰਦਰ ਸੇਖਾ ਦੀ ਆਵਾਜ਼ ਤੇ ਦਿਲਖੁਸ਼ ਥਿੰਦ ਦਾ ਸੰਗੀਤ ਵਿੱਚ ਤਿਆਰ ਇਹ ਗੀਤ ਕੈਨੇਡਾ, ਚੰਡੀਗੜ੍ਹ ਤੇ ਮੁੰਬਈ ਵਿੱਚ ਇਸਦਾ ਸੰਗੀਤ ਤਿਆਰ ਕੀਤਾ ਗਿਆ ਦੁਨੀਆ ਭਰ ਵਿੱਚ ਇਸ ਨਵੇਂ ਸਾਲ ਦੇ ਮੁਬਰਾਕ ਮੌਕੇ ‘ਤੇ ਨਵੀਆਂ ਪੈੜਾਂ ਪਾਵੇਗਾ । ਇਸ ਮੌਕੇ ਇਸ ਪ੍ਰੋਜੈਕਟ ਦੇ ਮੀਡੀਆ ਇੰਨਚਾਰਜ ਗੁਰਸਿਮਰਤ ઠਗਰੇਵਾਲ, ਟਹਿਲ ਸਿੰਘ ਬਰਾੜ ਤੋ ਇਲਾਵਾ ਰੈਪਰ ਵਰਿੰਦਰ, ਮੰਜੀਵ ਮੱਲੀ, ਕਰਨੈਲ ਸਿੰਘ ਬਰਾੜ , ਜੱਸ ਧਾਲ਼ੀਵਾਲ ਗੁਰਲੀਨ ਤੇ ਸਹਿਜ ਬਰਾੜ ਤੋ ਇਲਾਵਾ ઠਹੋਰ ਸੇਖਾ ਦੇ ਪਰਿਵਾਰਕ ਮੈਂਬਰਾਂ ਇਲਾਵਾ ਹੋਰ ਸ਼ੁੱਭਚਿੰਤਕ ਹਾਜਿਰ ਸਨ । ਅਠਾਈ ਦਸੰਬਰ ਤੋਂ ਇਹ ਗੀਤ ਦੁਨੀਆ ਭਰ ਵਿੱਚ ਚੈਨਲਾਂ ਤੇ ਰੇਡੀਓ ਤੇ ਦਿਨ ਰਾਤ ਚੱਲੇਗਾ। ਬਲਜਿੰਦਰ ਸੇਖਾ ਸਾਰੀ ਟੀਮ ਦੇ ਵੱਲੋਂ ਸਾਰੇ ਲੋਕਾਈ ਨੂੰ ਨਵੇਂ ਸਾਲ ਦੀ ਮੁਬਾਰਕ ਮੁਬਾਰਕ ਦਿੱਤੀ ਕਾਮਨਾ ਕੀਤੀ ਇਹ ਨਿਵੇਕਲਾ ਗੀਤ ਸਾਰੇ ਦੁਨੀਆ ਵਿੱਚ ਨਵੇਂ ਸਾਲ ਤੇ ਪਾਰਟੀਆਂ ਦਾ ਸ਼ਿੰਗਾਰ ਬਣੇਗਾ । ਪੂਰਬੀ ਪੱਛਮੀ ਸੱਭਿਅਤਾ ਦੇ ਸੁਮੇਲ ਵਿੱਚ ਰੰਗਿਆ ਇਹ ਪੰਜਾਬੀ/ਇੰਗਲਿਸ਼ ਗੀਤ ਦੁਨੀਆ ਭਰ ਨੂੰ ਆਪਣੇ ਸੰਗੀਤਕ ਕਲਾਵੇ ਵਿੱਚ ਲੈ ਲਵੇਗਾ । ਸਾਰੇ ਕੈਨੇਡਾ ਤੋ ਇਲਾਵਾ ਦੁਨੀਆ ਭਰ ਵਿੱਚ ਇਸ ਗੀਤ ਦੀ ਚਰਚਾ ਹੋ ਰਹੀ ਹੈ । ਹੋਰ ਜਾਣਕਾਰੀ ਲਈ ਬਲਜਿੰਦਰ ਸੇਖਾ ਦੀ ਟੀਮ ਨਾਲ 416-509-6200 ‘ਤੇ ਸੰਪਰਕ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …