Breaking News
Home / ਕੈਨੇਡਾ / ਲੇਖਿਕਾ ਦਲਵੀਰ ਕੌਰ ਯੂ.ਕੇ. ਨਾਲ ਸਾਹਿਤਕ ਮਿਲਣੀ

ਲੇਖਿਕਾ ਦਲਵੀਰ ਕੌਰ ਯੂ.ਕੇ. ਨਾਲ ਸਾਹਿਤਕ ਮਿਲਣੀ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਰੂੜ੍ਹੀਵਾਦੀ ਰੀਤਾਂ ਵਿਚ ਤਬਦੀਲੀ ਪਸੰਦ ਲੇਖਿਕਾ ਅਤੇ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਨੂੰ ਫਰੋਲਣ ਵਾਲੀ ਗੰਭੀਰ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ (ਯੂ.ਕੇ.) ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੈਲਗਰੀ ਦੇ ਇੰਡੀਆ ਪੈਲੇਸ ਰੈਸਟੋਰੈਂਟ ‘ਤੇ ਕੀਤਾ ਗਿਆ। ਲੇਖਿਕਾ ਨੇ ਆਪਣੇ ਜੀਵਨ ਅਤੇ ਲੇਖਣੀ ਦੇ ਮਾਣਮੱਤੇ ਸਫ਼ਰ ਬਾਰੇ ਪ੍ਰਭਾਵਸ਼ਾਲੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਅਤੇ ਕੁਝ ਸਵਾਲ ਵੀ ਪੁੱਛੇ। ਹੁਣ ਤੱਕ ਉਹ ਤਿੰਨ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਹਨਾਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਸਭਾ ਵੱਲੋਂ ਸਭਾ ਦੇ ਮੈਬਰਾਂ ਦੀਆਂ ਕਿਤਾਬਾਂ ਦਾ ਸੈਟ ਭੇਂਟ ਕੀਤਾ ਗਿਆ। ਦਲਵੀਰ ਕੌਰ ਵੁਲਵਰਹੈਂਪਟਨ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਸਨੇ ਇਸ ਸਭਾ ਬਾਰੇ ਜੋ ਖੋਜ ਕੀਤੀ ਹੈ ਅਨੁਸਾਰ ਇਹ ਗੱਲ ਉਸ ਨੂੰ ਬਹੁਤ ਚੰਗੀ ਲੱਗੀ ਕਿ ਹਰੇਕ ਦੋ ਸਾਲ ਬਾਅਦ ਸਭਾ ਦੀ ਨਵੀੰ ਕਮੇਟੀ ਚੁਣੀ ਜਾਂਦੀ, ਪਰ ਤਜਰਬੇ ਦੇ ਅਧਾਰ ‘ਤੇ ਉਹਨਾਂ ਬੇਬਾਕੀ ਨਾਲ ਕਿਹਾ ਕਿ ਬਹੁਤੀਆਂ ਲੇਖਿਕ ਅਤੇ ਸਮਾਜਿਕ ਕੰਮ ਕਰਨ ਵਾਲੀਆਂ ਸਭਾਵਾਂ ਵਿਚ ਨਵੇਂ ਵਿਚਾਰ ਅਤੇ ਉਤਸ਼ਾਹ ਦੀ ਘਾਟ ਇਸੇ ਕਰਕੇ ਰਹਿੰਦੀ ਹੈ ਕਿ ਜੋ ਇਕ ਵਾਰ ਪ੍ਰਧਾਨ ਦੇ ਅਹੁਦੇ ‘ਤੇ ਬੈਠ ਗਿਆ ਫਿਰ ਮਰਨ ਤੱਕ ਪ੍ਰਧਾਨ ਹੀ ਰਹਿੰਦਾ ਹੈ। ਉਹਨਾਂ ਕਿਹਾ ਕਿ ਸਭਾ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਕਰਵਾਏ ਜਾਂਦੇ ਕੰਮਾਂ ਤੋਂ ਉਹ ਬਹੁਤ ਪ੍ਰਭਾਵਤ ਹੈ ਜੋ ਹੋਰ ਸ਼ਹਿਰਾਂ ਵਿਚ ਸਭਾਵਾਂ ਨੂੰ ਕਰਨੇ ਚਾਹੀਦੇ ਹਨ। ਜਿੱਥੇ ਸਭਾਵਾਂ ਦਾ ਕੰਮ ਲੇਖਕਾਂ ਦੀਆਂ ਕਿਤਾਬਾਂ ਲੋਕ ਅਰਪਣ ਕਰਨਾ, ਮਹੀਨਾਵਾਰ ਇਕੱਤਰਤਾਵਾਂ ਕਰਨਾ ਹੈ ਉੱਥੇ ਹੀ ਬਹੁਤੀਆਂ ਸਭਾਵਾਂ ਇਸ ਬੁਨਿਆਦੀ ਕਾਰਜ ਨਾਲ ਅਜੇ ਨਹੀਂ ਜੁੜੀਆਂ ਜੋ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕਰ ਰਹੀ ਹੈ।
ਇਸ ਸਮੇਂ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ, ਜਨਰਲ ਸਕੱਤਰ ਰਣਜੀਤ ਸਿੰਘ, ਸਹਾਇਕ ਸਕੱਤਰ ਕਹਾਣੀਕਾਰ ਦਵਿੰਦਰ ਸਿੰਘ ਮਲਹਾਂਸ, ਕਾਰਜਕਾਰੀ ਮੈਂਬਰ ਹਰੀਪਾਲ, ਤਰਲੋਚਨ ਸਿੰਘ ਸੈਹਿੰਭੀ, ਬਲਵੀਰ ਗੋਰਾ ਅਤੇ ਗੁਰਮੀਤ ਕੌਰ ਕੁਲਾਰ, ਹਰਜੰਤ ਕੌਰ ਸੰਘਾ ਹਾਜ਼ਰ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …