ਮਾਲਟਨ : ਸਮੂਹ ਇਲਾਕਾ ਫ਼ਰੀਦਕੋਟ ਦੀਆਂ ਸੰਗਤਾਂ ਵੱਲੋ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੇਖ ਬਾਬਾ ਫ਼ਰੀਦ ਜੀ ਦੇ ਅਗਮਨ ਪੁਰਬ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਵਿੱਖੇ ਬੜੀ ਧੂਮ ਧਾਮ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਮਾਲਟਨ ਗੁਰਦੁਆਰਾ ਸਾਹਿਬ ਵਿੱਖੇ ਪਹੁੰਚ ਕੇ ਗੁਰੁ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੁ ਕਾ ਲੰਗਰ ਅਤੁੱਟ ਵਰਤੇਗਾ। ਸਤੰਬਰ 21, 2018 – 10:30 ਸਵੇਰੇ ਅਖ਼ੰਡ ਪਾਠ ਸਾਹਿਬ ਅਰੰਭ, ਸਤੰਬਰ 22, 2018 10:30 ਸਵੇਰੇ ਮੱਧ ਦੇ ਭੋਗ ਸਤੰਬਰ 23, 2018 10:30 ਸਵੇਰੇ ਅਖ਼ੰਡ ਪਾਠ ਸਾਹਿਬ ਦੇ ਭੋਗ ਅਤੇ ਭੋਗ ਤੋਂ ਉਪਰੰਤ ਧਾਰਮਿਕ ਦੀਵਾਨ ਸਜੇਗਾ। ਵਧੇਰੇ ਜਾਣਕਾਰੀ ਬਲਵੰਤ ਸਿੰਘ ਬਰਾੜ (ਭਾਣਾ) 647-988-1274, ਜੰਗੀਰ ਸਿੰਘ ਢਿੱਲੋਂ ਪਿੰਡ ਨੰਗਲ (289 214 1672) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸ਼ੇਖ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ 23 ਸਤੰਬਰ ਨੂੰ ਮਨਾਇਆ ਜਾਵੇਗਾ
RELATED ARTICLES

