ਮਾਲਟਨ : ਪਿਛਲੇ ਦਿਨੀਂ ਦੀਪਕ ਆਨੰਦ ਐਮਪੀਪੀ, ਸ੍ਰੀਮਤੀ ਕੈਰੋਲੀਨ ਪੈਰਿਸ ਸਿਟੀ ਕੌਂਸਲਰ ਅਤੇ ਪੈਟ ਮੈਕਨੌਗਟਨ ਕਮਿਊਨਿਟੀ ਸੈਂਟਰ ਦੀ ਮੈਨੇਜਰ ਇਕੱਠੇ ਹੀ ਕਲੱਬ ਵਿਚ ਆ ਸ਼ਾਮਲ ਹੋਏ। ਦੀਪਕ ਆਨੰਦ ਨੇ ਸਭਾ ਦੇ ਉਨ੍ਹਾਂ ਦੀ ਮੱਦਦ ਲਈ ਧੰਨਵਾਦ ਕੀਤਾ। ਸ੍ਰੀਮਤੀ ਆਨੰਦ ਉਨ੍ਹਾਂ ਨਾਲ ਹਾਜ਼ਰ ਸਨ। ਸ੍ਰੀਮਤੀ ਕੈਰੋਲੀਨ ਪੈਰਿਸ ਨੇ ਸਭਾ ਦੀ ਵਡਿਆਈ ਕਰਦਿਆਂ ਕਿਹਾ ਕਿ ਇਹ ਸਭਾ ਮਿਸਿਜ਼ ਆਗਾ ਦੀ ਸਭ ਤੋਂ ਪੁਰਾਣੀ ਸਭਾ ਹੈ, ਜੋ ਅੱਜ ਵੀ ਸ਼ਾਨ ਨਾਲ ਚੱਲ ਰਹੀ ਹੈ। ਸ੍ਰੀਮਤੀ ਪੈਟ ਮੈਕਨੌਗਟਨ ਨੇ ਦੀਪਕ ਆਨੰਦ ਦਾ ਅਤੇ ਕੈਰੋਲੀਨ ਪੈਰਿਸ ਦਾ ਅਚਾਨਕ ਦਰਸ਼ਨ ਦੇਣ ਲਈ ਧੰਨਵਾਦ ਕੀਤਾ। ਇਨ੍ਹਾਂ ਸਾਰਿਆਂ ਨੇ ਚਾਹ ਪਾਣੀ ਪੀਣ ਮਗਰੋਂ ਵਿਦਾਈ ਲਈ।