2.4 C
Toronto
Friday, December 19, 2025
spot_img
Homeਕੈਨੇਡਾਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ

ਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ

ਟੋਰਾਂਟੋ : ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਬਹੁਤੇ ਹਿੱਸੇ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ। ਐਨਵਾਇਰਮੈਂਟ ਕੈਨੇਡਾ ਨੇ ਆਪਣੀ ਵੈੱਬਸਾਈਟ ਉੱਤੇ ਆਖਿਆ ਕਿ ਵੀਰਵਾਰ ਤੋਂ ਐਤਵਾਰ ਤੱਕ ਅਤੇ ਬਹੁਤੀ ਸੰਭਾਵਨਾ ਹੈ ਕਿ ਅਗਲੇ ਹਫਤੇ ਦੇ ਸ਼ੁਰੂ ਤੱਕ ਮੌਸਮ ਗਰਮ ਰਹੇਗਾ। ਇਨ੍ਹਾਂ ਦਿਨਾਂ ਦੌਰਾਨ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੇ ਰਾਤ ਦਾ ਤਾਪਮਾਨ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਇਹ ਚੇਤਾਵਨੀ ਗੋਲਡਨ ਹੌਰਸਸੂਅ, ਜਿਸ ਵਿੱਚ ਹਾਲਟਨ, ਪੀਲ, ਯੌਰਕ, ਦਰਹਾਮ, ਨਾਇਗਰਾ ਤੇ ਸਿਟੀ ਆਫ ਹੈਮਿਲਟਨ ਸ਼ਾਮਲ ਹਨ, ਲਈ ਜਾਰੀ ਕੀਤੀ ਗਈ ਹੈ। ਗਰਮ ਮੌਸਮ ਦੀ ਪੇਸ਼ੀਨਿਗੋਈ ਤੋਂ ਬਾਅਦ ਸਿਟੀ ਆਫ ਟੋਰਾਂਟੋ ਵੱਲੋਂ 15 ਐਮਰਜੈਂਸੀ ਕੂਲਿੰਗ ਸੈਂਟਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

RELATED ARTICLES
POPULAR POSTS