ਭੁਪਿੰਦਰ ਸਿੰਘ ਚੀਮਾ ਮੇਅਰ (ਪਾਇਲ) ਦਾ ਸਨਮਾਨ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵਿਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੀ ਮੀਟਿੰਗ ਹੋਈ ਜਿਸ ਵਿਚ ਬਹੁਤ ਵੱਡੀ ਗਿਣਤੀ ‘ਚ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਯੂਥ ਅਕਾਲੀ ਦਲ ਕੈਨੇਡਾ ਦੇ ਪ੍ਰਧਾਨ ਮਿਸਟਰ ਕੁਲਵਿੰਦਰ ਸਰਾਏ ਅਤੇ ਸਕੱਤਰ ਜਨਰਲ ਬਿੱਟੂ ਸਹੋਤਾ ਨੇ ਵੀ ਯੂਥ ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਸਾਰੇ ਹੀ ਬੁਲਾਰਿਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 2017 ਵਿਚ ਆ ਰਹੀਆਂ ਵਿਧਾਨ ਸਭ ਚੋਣਾਂ ਵਿਚ ਪਾਰਟੀ ਦੀ ਵੱਡੀ ਜਿੱਤ ਲਈ ਸਿਰਤੋੜ ਯਤਨ ਕੀਤੇ ਜਾਣ, ਸੋਸ਼ਲ ਮੀਡੀਆ ਤੇ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ ਜਾਣ ਅਤੇ ਭੁਪਿੰਦਰ ਸਿੰਘ ਚੀਮਾ ਨੇ ਇਥੋਂ ਤੱਕ ਕਿਹਾ ਕਿ ਅਗਰ ਤੁਹਾਡੇ ਨਾਲ ਕਿਸੇ ਵੀ ਪਾਰਟੀ ਦਾ ਵਰਕਰ ਜਾਂ ਅਹੁਦੇਦਾਰ ਕਿਸੇ ਰੇਡੀਓ ਜਾਂ ਕਿਸੇ ਮਹਿਫ਼ਿਲ ਵਿਚ ਵਿਚਾਰ ਕਰਨੀ ਚਾਹੇ ਤਾਂ ਦ੍ਰਿੜ ਅਤੇ ਮਜ਼ਬੂਤ ਹੋ ਕੇ ਕਹੋ ਕਿ ਆ ਜਾ ਆਪਾਂ ਟੇਬਲ ‘ਤੇ ਬਹਿ ਕਿ ਆਹਮਣੇ ਸਾਹਮਣੇ ਹੋ ਕਿ ਪੰਜਾਬ ਦੇ ਹੋ ਰਹੇ ਵਿਕਾਸ ਦੀਆਂ ਗੱਲਾਂ ਕਰੀਏ। ਉਹਨਾਂ ਕਿਹਾ ਕਿ ਵਿਕਾਸ ਸੰਬੰਧੀ ਹੋ ਰਹੇ ਝੂਠੇ ਪ੍ਰਚਾਰ ਤੋਂ ਕੈਨੇਡਾ ਵਿਚ ਰਹਿ ਰਹੇ ਆਮ ਪੰਜਾਬੀਆਂ ਨੂੰ ਪਾਰਕਾਂ ‘ਚ ਜਾ-ਜਾ ਕੇ ਜਰੂਰ ਜਾਣੂ ਕਰਾਉਂਦੇ ਰਿਹਾ ਕਰੋ।ઠ
ਗਿਆਨ ਸਿੰਘ ਲੰਗੇਰੀ ਚੇਅਰਮੇਨ, ਪਰਦੂਮਨ ਸਿੰਘ ਪਾਇਲ ਪ੍ਰੈਜੀਡੈਂਟ, ਜਗਦੇਵ ਸਿੰਘ ઠਰੰਧਾਵਾ, ਸੀਤਲ ਸਿੰਘ ਤਾਜਪੁਰ, ਟਹਿਲ ਸਿੰਘ ਬਰਾੜ, ਹਰਜੀਤ ਸਿੰਘ ਮੇਹਲੋਂ, ਕੇਹਰ ਸਿੰਘ ਗਿੱਲ ਅਤੇ ਬੈਂਸ ਸਾਹਿਬ ਨੇ ਪਾਰਟੀ ਪਾਲਿਸੀਆਂ ਬਾਰੇ ਵਰਕਰਾਂ ਨੂੰ ਦੱਸਿਆ ਅਤੇ ਪਾਰਟੀ ਦੀ ਮਜ਼ਬੂਤੀ ਲਈ ਤਕੜੇ ਹੋ ਕੇ ਕੰਮ ਕਰਨ ਲਈ ਕਿਹਾ।
ਬਚਿੱਤਰ ਸਿੰਘ ਘੋਲੀਆ ਸਕੱਤਰ ਜਨਰਲ ਨੇ ਬਹੁਤ ਹੀ ਬਾਖੂਬੀ ਸਾਰੀ ਕਾਰਵਾਈ ਨੂੰ ਨੇਪਰੇ ਚਾੜ੍ਹਿਆ ਅਤੇ ਪਾਰਟੀ ਦੀ ਅਗਲੀ ਮੀਟਿੰਗ ਜਲਦੀ ਕਰਨ ਦਾ ਐਲਾਨ ਕੀਤਾ ਤਾਂ ਕਿ ਆ ਰਹੀਆਂ ਵਿਧਾਨ ਸ਼ਭਾ ਚੋਣਾਂ ਸੰਬੰਧੀ ਵੱਧ ਤੋਂ ਵੱਧ ਲੋਕਾਂ ਨਾਲ ਸੰਪਰਕ ਬਣਾਏ ਜਾ ਸਕਣ। ਇਹਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਥਿੰਦ, ਪ੍ਰਮਾਤਮਾ ਸਿੰਘ ਸਿੱਧੂ, ਤਜਿੰਦਰ ਸਿੰਘ ਮਦਨੀਪੁਰ, ਸੁਖਵਿੰਦਰ ਸਿੰਘ ਬਾਸੀ, ਚਰਨਜੀਤ ਮਲੂਕਾ, ਦਰਸ਼ਨ ਸਿੰਘ ਤਾਤਲਾ, ਗੁਰਚਰਨ ਸਿੰਘ ਦੰਦੀਵਾਲ, ਸਤਨਾਮ ਸਿੰਘ ਰੰਧਾਵਾ, ਜਸਵਿੰਦਰ ਸਿੰਘ ਗਿੱਲ, ਜੱਸਾ ਸਿੰਘ ਸੱਜਣ, ਦਲਜੀਤ ਸਿੰਘ ਮਾਂਗਟ, ਅਮਰ ਸਿੰਘ ਘਲੋਟੀ, ਬਚਿੱਤਰ ਸਿੰਘ ਰਾਏ, ਬਲਬੀਰ ਸਿੰਘ ਖੈਰਾ, ਜੋਗਿੰਦਰ ਸਿੰਘ ਧਾਲੀਵਾਲ, ਰਾਮ ਸਿੰਘ ਰੰਗੀ, ਸੁਰਿੰਦਰ ਸਿੰਘ ਸਿੰਘ ਗੌਂਸਗੜ੍ਹ, ਗੁਰਨਾਮ ਸਿੰਘ ਗਿੱਲ, ਜਸਵੀਰ ਸਿੰਘ ਢਿੱਲੋਂ, ਨੀਟਾ ਵਾਲੀਆਂ, ਮਨਜੀਤ ਸਿੰਘ ਸੰਧੂ, ਹਰਨਾਮ ਸਿੰਘ, ਸੁਖਪਾਲ ਸਿੰਘ ઠਸਿੱਧੂ, ਪਰਮਜੀਤ ਸਿੰਘ ਦਿਓਲ, ਮੋਹਨ ਸਿੰਘ, ਸ਼ਰਨਜੀਤ ਸਿੰਘ ਮਾਂਗਟ, ਦਵਿੰਦਰ ਸਿੰਘ, ਕੁਲਵੰਤ ਸਿੰਘ ਸਵੱਦੀ, ਸਾਧੂ ਸਿੰਘ ਮੁਲਾਂਪੁਰ, ਦਰਸ਼ਨ ਸਿੰਘ ਬਰਾੜ, ਹਰਕੀਰਤ ਸਿੰਘ ਮਾਂਗਟ, ਸੁਰਜੀਤ ਸਿੰਘ ਭੁੱਲਰ, ਹਰਮੇਲ ਸਿੰਘ, ਸੁਖਦੇਵ ਸਿੰਘ ਰਕਬਾ, ਨਰਿੰਦਰ ਸਿੰਘ ਸੰਧੂ, ਅਮਰੀਕ ਸਿੰਘ ਸੰਧਰ, ਡਿੰਪੀ ਅਠਵਾਲ, ਹਰਦਿਆਲ ਸਿੰਘ ਪੰਧੇਰ, ਜੰਗੀਰ ਸਿੰਘ, ਬਲਵਿੰਦਰ ਸਿੰਘ ਮਦਨੀਪੁਰ, ਅਵਤਾਰ ਸਿੰਘ ਤਾਰਾ, ਬਲਜੀਤ ਸਿੰਘ ਰਾਏ, ਨਜ਼ਰ ਸਿੰਘ ਬੈਨੀਪਾਲ, ਦਲਜੀਤ ਸਿੰਘ ਗੈਦੂ, ਦਲਬੀਰ ਕਥਰੀਆ, ਹਰਦਮ ਸਿੰਘ ਮਾਂਗਟ, ਭੁਪਿੰਦਰ ਸਿੰਘ ਚੀਮਾ, ਸੰਤੋਖ ਸਿੰਘ ਧਾਲੀਵਾਲ, ਗੁਰਮੀਤ ਸਿੰਘ ਕਾਂਟੋ, ਪਿਆਰਾ ਸਿੰਘ ਤੂਰ, ਹਰਬੰਸ ਸਿੰਘ ਪੰਧੇਰ, ਸੁਖਦੇਵ ਸਿੰਘ ਭੰਡਾਲ, ਪਰਮਜੀਤ ਸਿੰਘ ਗਿੱਲ, ਰਘਬੀਰ ਸਿੰਘ ਦੁਲੇ, ਜੋਗਿੰਦਰ ਸਿੰਘ ਸ਼ਾਹੀ, ਅਮਰਜੀਤ ਸਿੰਘ ਕਾਲੇਕੇ, ਕੁਲਦੀਪ ਸਿੰਘ ਦੀਪਾ, ਜਗਤਾਰ ਸਿੰਘ ਗਿੱਲ, ਬਲਬੀਰ ਸਿੰਘ ਜਾਂਗਪੁਰ, ਕਪੂਰ ਸਿੰਘ ਮਾਨ, ਰਾਜਿੰਦਰ ਪਾਲ ਸਿੰਘ ਗਿੱਲ, ਹਰਪ੍ਰੀਤ ਸਿੰਘ ਗਰੇਵਾਲ, ਸਤਵੰਤ ਸਿੰਘ ਵਿਰਕ, ਅਮਰੀਕ ਸਿੰਘ ਪੱਟੀ, ਪਰਮਜੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਕਾਲੜਾ, ਕੁਲਦੀਪ ਸਿੰਘ ਗਰੇਵਾਲ ਅਤੇ ਸਰਬਜੀਤ ਸਿੰਘ ਗਰੇਵਾਲ ਵੀ ਇਸ ਮੀਟਿੰਗ ਵਿਚ ਖਾਸ ਤੌਰ ‘ਤੇ ਸ਼ਾਮਲ ਹੋਏ। ਅੰਤ ਵਿਚ ਸਰਦਾਰ ਪਰਦੂਮਨ ਸਿੰਘ ਪਾਇਲ ਨੇ ਸਭ ਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …