8.1 C
Toronto
Thursday, October 16, 2025
spot_img
Homeਕੈਨੇਡਾਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ 20 ਅਗਸਤ ਸ਼ਨੀਵਾਰ...

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ ਦਿਵਸ 20 ਅਗਸਤ ਸ਼ਨੀਵਾਰ ਨੂੰ ਮਨਾਇਆ ਜਾਏਗਾ

Independence Day Pics (7) copy copyਬਰੈਂਪਟਨ/ਡਾ. ਝੰਡ  : ਫਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਕਰਤਾਰ ਸਿੰਘ ਚਾਹਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਸੀਨੀਅਰਜ਼ ਕਲੱਬ ਵੱਲੋਂ ਭਾਰਤ ਦਾ ਆਜ਼ਾਦੀ-ਦਿਵਸ 20 ਅਗਸਤ ਦਿਨ ਸ਼ਨੀਵਾਰ ਨੂੰ 10 ਫਾਦਰ ਟੌਬਿਨ ਰੋਡ ਸਥਿਤ ਸ਼ਾਅ ਪਬਲਿਕ ਸਕੂਲ ਦੇ ਨਾਲ ਲੱਗਦੇ ਪਾਰਕ ਵਿੱਚ ਮਨਾਇਆ ਜਾਏਗਾ। ਉਸ ਦਿਨ ਸ਼ਾਮ ਨੂੰ 4.00 ਵਜੇ ਤੋਂ 6.00 ਵਜੇ ਤੀਕ ਕਰਵਾਏ ਜਾ ਰਹੇ ਸਮਾਗ਼ਮ ਵਿੱਚ ਐੱਮ.ਪੀ.ਪੀ. ਜਗਮੀਤ ਸਿੰਘ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਇਸ ਸਮਾਗ਼ਮ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਭਾਰਤ ਦੇ ਆਜ਼ਾਦੀ-ਦਿਵਸ ਦੀ ਖੁਸ਼ੀ ਹਾਜ਼ਰੀਨ ਨਾਲ ਸਾਂਝੀ ਕਰਨਗੇ।
ਇਸ ਮੌਕੇ ਕਈ ਐੱਮ.ਪੀ. ਸਾਹਿਬਾਨ ਦੇ ਵੀ ਪਹੁੰਚਣ ਦੀ ਆਸ ਹੈ। ਦੇਸ਼-ਪਿਆਰ ਦੀਆਂ ਕਵਿਤਾਵਾਂ ਅਤੇ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਚੱਲੇਗਾ ਅਤੇ ਪੂਰੇ ਪੰਜਾਬੀ ਮੇਲੇ ਵਾਲਾ ਮਾਹੌਲ ਸਿਰਜਿਆ ਜਾਏਗਾ। ਖਾਣ-ਪੀਣ ਦਾ ਪੂਰਾ ਪ੍ਰਬੰਧ ਹੋਵੇਗਾ। ਸਮੂਹ-ਪੰਜਾਬੀਆਂ ਅਤੇ ਭਾਰਤੀਆਂ ਨੂੰ ਇਸ ਸਮਾਗ਼ਮ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕਰਤਾਰ ਸਿੰਘ ਚਾਹਲ ਨੂੰ 647-854-8746 ਤੇ ਫ਼ੋਨ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS