ਮਿਸੀਸਾਗਾ/ਬਿਊਰੋ ਨਿਊਜ਼
ਮਿਸੀਸਾਗਾ ਸੀਨੀਅਰਜ਼ ਕਲੱਬ ਵਲੋਂ ਸਾਊਥ ਕਾਮਨ ਰੈਕ੍ਰੀਏਸ਼ਨ ਸੈਂਟਰ ਵਿਖੇ ਬਹੁਤ ਸਲੀਕੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਇਕ ਸਾਲ ਵੀ ਵਿਸਾਖੀ ਦਾ ਜਸ਼ਨ ਮਨਾਇਆ ਗਿਆ। ਮਿਸੀਸਾਗਾ ਕਲੱਬ ਦੇ ਸੁਯੋਗ ਤੇ ਸਮਰੱਥ ਪ੍ਰਧਾਨ ਡਾ. ਅਮਰਜੀਤ ਸਿੰਘ ਬਨਵਾਤ ਵਲੋਂ ਉਚਿਤ ਸ਼ਬਦਾਂ ਰਾਹੀਂ ਸਮੂਹ (ਲਗਭਗ 200) ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਉਪਰੰਤ ਸਮਾਰੋਹ ਦੇ ਵਿਸ਼ੇਸ਼ ਮਹਿਮਾਨਾਂ - ਡਾ. ਸਵੈਨ ਸਪੈਗਮੈਨ ਐਮ.ਪੀ. ਕੌਂਸਲਰ ਮੈਟ ਮਾਹੌਨੀ, ਮਿਸੀਸਾਗਾ ਸੀਨੀਅਰਜ਼ ਕੌਂਸਲ ਦੇ ਚੇਅਰ ਪਰਸਨ ਬਾਬ ਹੈਰਕ ਨੂੰ ਜੀ ਆਇਆਂ ਕਿਹਾ ਗਿਆ। ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਅਹਿਮ ਕਾਰਕੁਨ ਦੀਦਾਰ ਸਿੰਘ ਮਥੌਨ ਵਲੋਂ ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਡਾਇਰੈਕਟਰ ਅਤੇ ਐਗਜ਼ੈਕਟਿਵ ਨਾਲ ਪ੍ਰੀਚੈ ਕਰਵਾਇਆ ਗਿਆ। ਗੁਰਬਿੰਦਰ ਬੈਂਸ ਨੇ ਐਮ.ਸੀ. ਦਾ ਫਰਜ਼ ਅਤਿ ਕੁਸ਼ਲਤਾ ਨਾਲ ਨਿਭਾਇਆ। ਸ਼ੁਰੂ ਵਿਚ ਐਮ.ਸੀ. ਵਲੋਂ ਸੁਖਪਾਲ ਅਤੇ ਤੇਜਵੰਤ ਅਟਵਾਲ ਵਲੋਂ ਕਾਮੇਡੀ ਪੇਸ਼ ਕੀਤੀ ਗਈ ਤੇ ਨਾਲ ਹੀ ਗੁਰਮੀਤ ਨੰਦਾ ਨੇ ਸੋਲੋ ਡਾਂਸ ਰਾਹੀਂ ਹਾਜਰੀਨ ਦਾ ਮਨੋਰੰਜਨ ਕੀਤਾ। ਅਨੰਦਪੁਰ ਸਾਹਿਬ ਵਿਖੇ ਵਿਸਾਖੀ ਨਾਂ ਦੀ ਕਵਿਤਾ ਸਰਵਨ ਸਿੰਘ ਲਿੱਧੜ ਵਲੋਂ ਪੇਸ਼ ਕੀਤੀ ਗਈ। ਪਹਿਲੇ ਜਸ਼ਨਾਂ ਵਾਂਗ ਇਸ ਵਾਰੀ ਵੀ ਮਿਸੀਸਾਗਾ ਸੀਨੀਅਰ ਕਲੱਬ ਦੀਆਂ ਗੋਲਡਨ ਮੁਟਿਆਰਾਂ ਵਲੋਂ ਰੰਗੀਨ ਗਿੱਧਾ ਸਮੇਂ ਦਾ ਲੁਤਫ ਲੈ ਰਹੇ ਰਾਜ਼ਰੀਨ ਮੂਹਰੇ ਪੇਸ਼ ਕੀਤਾ। ਲੋਕ ਗੀਤਾਂ ਤੇ ਫਿਲਮੀ ਗੀਤ, ਹਰਮਨ ਪਿਆਰੇ ਤੇ ਪੰਜਾਬੀ ਵਿਚ ਰਫੀ ਦੇ ਨਾਂ ਨਾਲ ਜਾਣੇ ਜਾਂਦੇ ਗਾਇਕ ਇਕਬਾਲ ਬਰਾੜ ਨੇ ਦਰਸ਼ਕਾਂ ਦੀ ਝੋਲੀ ਪਾਏ। ਤਬਲੇ ਦੀ ਸੰਗਤੀ ਤਬਲੇ ਦੇ ਮਾਹਰ ਬਲਜੀਤ ਸਿੰਘ ਨੇ ਆਵਾਜ਼ ਤੇ ਸਾਜ਼ ਦੇ ਸਯੋਗ ਸੁਮੇਲ ਨਾਲ ਮਾਹੌਲ ਬੰਨ੍ਹਿਆ। ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਗੋਲਡਨ ਗਭਰੂਆਂ ਅਤੇ ਗੋਲਡਨ ਮੁਟਿਆਰਾਂ ਨੇ ਮਿਲ ਕੇ ਭੰਗੜਾ ਕਲਾ ਦੇ ਜੌਹਰ ਵਿਖਾਏ, ਜਿਸ ਨਾਲ ਹਾਲ ਦਾ ਮਾਹੌਲ ਨਿੱਘ ਤੇ ਚਾਅਵਾਂ ਨਾਲ ਭਖ ਗਿਆ; ਵੇਖਦੇ-ਵੇਖਦੇ ਦਰਸ਼ਕਾਂ ਵਿਚੋਂ ਕਈ ਡਾਂਸ ਲਈ ਫਲੋਰ ਵਿਚ ਆ ਗਏ ਤੇ ਬਾਅਦ ਦੁਪਹਿਰ ਦੇ ਰੰਗਾਰੰਗ ਪ੍ਰੋਗਰਾਮ ਨੂੰ ਵੱਧ ਭਰਪੂਰ ਬਣਾ ਦਿੱਤਾ।
ਅੰਤ ਵਿਚ ਚਾਹ ਅਤੇ ਸਨੈਕਸ ਤੋਂ ਬਾਅਦ ਵਿਚ ਓਂਕਾਰ ਮਠਾਰੂ ਅਤੇ ਲਾਈਫ ਵਾਚ ਫਾਰਮੇਸੀ ਦੇ ਮਿਸਟਰ ਮੀਆਂ ਵਲੋਂ ਜਸ਼ਨ ਲਈ ਯੋਗਦਾਨ ਵਜੋਂ ਦਿੱਤੇ ਗਏ ਡੋਰ ਪਰਾਈਜ਼ ਵੰਡੇ ਗਏ ਤੇ ਸਾਰੇ ਦਰਸ਼ਕ ਜਸ਼ਨ ਦੇ ਚਾਅ ਤੇ ਉਮਾਰ ਨਾਲ ਭਰਪੂਰ ਘਰੋ ਘਰੀਂ ਵਿਦਾ ਹੋਏ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …