ਬਰੈਂਪਟਨ/ਬਿਊਰੋ ਨਿਊਜ਼
ਨੌਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦਾ ਜਨਰਲ ਇਜਲਾਸ ਡਾ:ਬਲਜਿੰਦਰ ਸੇਖੋਂ ਦੀ ਪਰਧਾਨਗੀ ਹੇਠ ਹੋਇਆ। ਜਿਸ ਵਿੱਚ ਚਾਹ ਪਾਣੀ ਤੋਂ ਬਾਅਦ ਅਗਲੇ ਦੋ ਸਾਲਾਂ ਲਈ ਮੈਂਬਰਸ਼ਿੱਪ ਨਵਿਆਈ ਗਈ। ਇਸ ਉਪਰੰਤ ਪ੍ਰਬੰਧਕੀ ਕੁਆਰਡੀਨੇਟਰ ਨਛੱਤਰ ਬਦੇਸ਼ਾ ਨੇ ਪਿਛਲੇ ਦੋ ਸਾਲਾਂ ਦੇ ਸ਼ੈਸ਼ਨ ਦੀਆਂ ਗਤੀ-ਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿੱਤ -ਕੁਆਰਡੀਨੇਟਰ ਨਿਰਮਲ ਸੰਧੂ ਨੇ ਇਸ ਸਮੇਂ ਹੋਏ ਆਮਦਨ ਖਰਚ ਦੀ ਰਿਪੋਰਟ ਪੇਸ਼ ਕੀਤੀ। ਸੁਸਾਇਟੀ ਦੇ ਬਹੁਤ ਸਾਰੇ ਮੈਂਬਰਾਂ ਨੇ ਇਸ ਬਹਿਸ ਵਿੱਚ ਭਾਗ ਲਿਆਂ। ਇਹਨਾਂ ਰਿਪੋਰਟਾਂ ਨੂੰ ਉਸਾਰੂ ਬਹਿਸ ਅਤੇ ਸੁਝਾਵਾਂ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਔਰਤਾਂ, ਨੋਜਵਾਨ ਪੀੜ੍ਹੀ ਅਤੇ ਬੱਚਿਆਂ ਦੀ ਸ਼ਮੂਲੀਅਤ ਵਧਾਉਣ ਲਈ ਉਪਰਾਲੇ ਕਰਨ ਦਾ ਸੁਝਾਅ ਉੱਭਰ ਕੇ ਸਾਹਮਣੇ ਆਇਆ। ਇਸੇ ਦੌਰਾਨ ਸੰਵਿਧਾਨ ਵਿੱਚ ਕੁੱਝ ਜਰੂਰੀ ਸੋਧਾਂ ਵੀ ਸਰਬਸੰਮਤੀ ਨਾਲ ਕੀਤੀਆਂ ਗਈਆਂ। ਆਉਣ ਵਾਲੇ ਸਮੇਂ ਵਿੱਚ ਬਚਿੱਆਂ ਦੀਆਂ ਗਤੀ- ਵਿਧੀਆ ਤੇ ਵਧੀਆ ਸਮਾਜ ਉਸਾਰੀ ਲਈ ਐਜੂਕੇਟਿਵ ਸੈਮੀਨਾਰਾਂ ਦੀ ਲੜੀ ਚਲਾਉਣ ਦੀ ਯੋਜਨਾ ਬਣਾਈ ਗਈ।
ਇਸ ਤਰ੍ਹਾਂ ਸੁਸਾਇਟੀ ਦੇ ਕਲਾਕਾਰ ਮੈਂਬਰਾਂ ਅਤੇ ਸਹਿਯੋਗੀ ਕਲਾਕਾਰਾਂ ਦੀ ਵੱਧ ਤੋਂ ਵੱਧ ਸੇਵਾਵਾਂ ਲੈਣ ਲਈ ਸੁਝਾਅ ਪੇਸ਼ ਕੀਤੇ ਗਏ। ਪਹਿਲਾਂ ਵਾਂਗ ਹੀ ਵੱਖ ਵੱਖ ਸਹਾਇਕ ਕਮੇਟੀਆਂ ਬਣਾ ਕੇ ਪਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕੋਸ਼ਿਸ਼ਾ ਜਾਰੀ ਰੱਖਣ ਦੇ ਸੁਝਾਅ ਨੋਟ ਕੀਤੇ ਗਏ।
ਹੋਰ ਜਨਤਕ ਜਥੇਬੰਦੀਆਂ ਨਾਲ ਰਲ ਕੇ ਪ੍ਰੋਗਰਾਮ ਕਰਨ ਦੀ ਸ਼ਲਾਘਾ ਕੀਤੀ ਗਈ । ਨਵੀਂ ਕਾਰਜਕਾਰਨੀ ਦੀ ਚੋਣ ਤੋਂ ਪਹਿਲਾਂ ਪਿਛਲੀ ਕਮੇਟੀ ਨੂੰ ਭੰਗ ਕਰਕੇ ਅੰਮ੍ਰਿਤ ਢਿੱਲੋਂ, ਪਰਮਜੀਤ ਬੜਿੰਗ ਅਤੇ ਮਹਿੰਦਰ ਵਾਲੀਆ ਤੇ ਅਧਾਰਿਤ ਕਮੇਟੀ ਨੇ ਨਵੀਂ ਕਾਰਜਕਾਰਨੀ ਦੀ ਚੋਣ ਕਰਵਾਈ। ਇਸ ਚੋਣ ਵਿੱਚ ਬਲਰਾਜ ਸ਼ੋਕਰ -ਜਥੇਬੰਦਕ ਕੁਆਰਡੀਨੇਟਰ, ਨਿਰਮਲ ਸੰਧੂ-ਪਰਬੰਧਕੀ ਕੁਆਰਡੀਨੇਟਰ, ਨਛੱਤਰ ਬਦੇਸ਼ਾ- ਵਿੱਤ, ਡਾ: ਬਲਜਿੰਦਰ ਸੇਖੋਂ-ਐਜੂਕੇਸ਼ਨ ਅਤੇ ਹਰਜੀਤ ਬੇਦੀ-ਮੀਡੀਆ ਕੁਆਰਡੀਨੇਟਰ ਤੋਂ ਬਿਨਾਂ ਅੰਮ੍ਰਿਤ ਢਿੱਲੋਂ, ਬਲਦੇਵ ਰਹਿਪਾ , ਹਰਬੰਸ ਮੱਲ੍ਹੀ, ਨਵਕਿਰਨ ਸਿੱਧੂ, ਸ਼੍ਰੀਮਤੀ ਸੁਰਿੰਦਰ ਸ਼ੋਕਰ ਅਤੇ ਸੋਹਣ ਢੀਂਡਸਾ ਸਰਬਸੰਮਤੀ ਨਾਲ ਕਾਰਜਕਾਰਣੀ ਮੈਂਬਰ ਚੁਣੇ ਗਏ। ਚੋਣ ਤੋਂ ਬਾਅਦ ਜਥੇਬੰਦਕ ਕੁਆਰਡੀਨੇਟਰ ਨੇ ਨਵੀਂ ਚੁਣੀ ਕਮੇਟੀ ਵਲੋਂ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਭਾਲੀ ਗਈ ਜਿੰਮੇਵਾਰੀ ਨੂੰ ਸਭ ਦੇ ਸਹਿਯੋਗ ਨਾਲ ਪੂਰੀ ਤਨ-ਦੇਹੀ ਨਾਲ ਨਿਭਾਉਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …