Breaking News
Home / ਕੈਨੇਡਾ / ਭਾਰਤੀ ਮੂਲ ਦੀ ਨਿਊਕਲਰ ਇੰਜੀਨੀਅਰ ਭਵਿਆ ਲਾਲ ਨਾਸਾ ਦੇ ਦਫਤਰ ਦੀ ਪ੍ਰਮੁੱਖ ਬਣੀ

ਭਾਰਤੀ ਮੂਲ ਦੀ ਨਿਊਕਲਰ ਇੰਜੀਨੀਅਰ ਭਵਿਆ ਲਾਲ ਨਾਸਾ ਦੇ ਦਫਤਰ ਦੀ ਪ੍ਰਮੁੱਖ ਬਣੀ

ਸੈਕਰਾਮੈਂਟੋ/ਹੁਸਨ ਲੜੋਆ ਬੰਗਾ : ਭਾਰਤੀ ਮੂਲ ਦੀ ਅਮਰੀਕਨ ਨਿਊਕਲਰ ਇੰਜੀਨੀਅਰ ਭਵਿਆ ਲਾਲ ਤਕਨੀਕ, ਨੀਤੀ ਤੇ ਰਣਨੀਤੀ ਸਬੰਧੀ ਨਾਸਾ ਦੇ ਦਫਤਰ ਦੀ ਅਗਵਾਈ ਕਰੇਗੀ। ਨਾਸਾ ਨੇ ਇਕ ਐਲਾਨ ਵਿਚ ਕਿਹਾ ਹੈ ਕਿ ਭਵਿਆ ਲਾਲ ਹਾਲ ਹੀ ਵਿਚ ਬਣਾਏ ਗਏ ਨਵੇਂ ਦਫਤਰ ‘ਟੈਕਨਾਲੋਜੀ, ਪਾਲਸੀ ਐਂਡ ਸਟਰੈਟਜੀ’ ਦੀ ਪ੍ਰਮੁੱਖ ਅਧਿਕਾਰੀ ਵਜੋਂ ਸੇਵਾਵਾਂ ਨਿਭਾਏਗੀ। ਦੱਸਿਆ ਗਿਆ ਹੈ ਕਿ ਭਵਿਆ ਲਾਲ ਮੁੱਖ ਕਾਰਜਕਾਰੀ ਇੰਜੀਨੀਅਰ ਵਜੋਂ ਵੀ ਆਪਣੀਆਂ ਸੇਵਾਵਾਂ ਦੇਵੇਗੀ। ਭਵਿਆ ਲਾਲ ਰਾਜਸੀ ਤੌਰ ‘ਤੇ ਰਾਸ਼ਟਰਪਤੀ ਜੋਅ ਬਾਈਡਨ ਨਾਲ ਜੁੜੀ ਹੋਈ ਹੈ ਤੇ ਉਹ ਨਾਸਾ ਨਾਲ ਸਬੰਧਤ ਅਨੇਕਾਂ ਅਹੁਦਿਆਂ ਉਪਰ ਕੰਮ ਕਰ ਚੁੱਕੀ ਹੈ। ਇਸ ਸਾਲ ਦੇ ਸ਼ੁਰੂ ਤੋਂ ਹੀ ਲਾਲ ਨੇ ਨਾਸਾ ਦੇ ਪ੍ਰਤੀਨਿੱਧ ਵਜੋਂ ਬਹੁਤ ਸਾਰੀਆਂ ਕਾਨਫਰੰਸਾਂ ਤੇ ਵੈਬੀਨਾਰਾਂ ਵਿਚ ਹਿੱਸਾ ਲਿਆ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …