ਅਕਤੂਬਰ 2018 ਦੇ ਅੰਤ ਤੱਕ ਅਨੁਮਾਨਤ 152,000 ਹੋਰ ਬਣਨਗੇ ਕੈਨੇਡੀਅਨ
ਓਟਾਵਾ/ਬਿਊਰੋ ਨਿਊਜ਼ : ਇਸ ਸਾਲ ਨਾਗਰਿਕਤਾ ਹਫ਼ਤੇ ਦੌਰਾਨ ਕੈਨੇਡਾ ਵਿੱਚ ਹੋਏ 72 ਨਾਗਰਿਕਤਾ ਸਮਾਰੋਹਾਂ ਵਿੱਚ 6442 ਲੋਕ ਨਵੇਂ ਕੈਨੇਡੀਅਨ ਬਣੇ। 8-14 ਅਕਤੂਬਰ ਤੱਕ ਮਨਾਏ ਗਏ ਨਾਗਰਿਕਤਾ ਹਫ਼ਤੇ ਦੌਰਾਨ ਬਿੱਲ ਸੀ-6 ਦੀ ਪਹਿਲੀ ਵਰ੍ਹੇਗੰਢ ਮਨਾਈ ਗਈ ਜਿਸ ਅਨੁਸਾਰ ਨਾਗਰਿਕਤਾ ਕਾਨੂੰਨ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਗਈਆਂ ਸਨ। ਪਰਵਾਸੀ, ਸ਼ਰਣਾਰਥੀ ਅਤੇ ਨਾਗਰਿਕਤਾ ਮੰਤਰੀ ਅਹਿਮਦ ਹੁਸੈਨ ਦੀ ਅਗਵਾਈ ਵਿੱਚ ਇੱਥੇ ਕਈ ਥਾਵਾਂ ‘ਤੇ ਸਮਾਗਮ ਕਰਵਾਏ ਗਏ ਜਿੱਥੇ ਨਵੇਂ ਕੈਨੇਡੀਅਨਾਂ ਨੂੰ ਨਾਗਰਿਕਤਾ ਦੀ ਸੁੰਹ ਚੁਕਾਈ ਗਈ। ਅਕਤੂਬਰ 2018 ਦੇ ਅੰਤ ਤੱਕ ਅਨੁਮਾਨਤ 152,000 ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਹੋਏਗੀ ਕਿਉਂਕਿ ਜਦੋਂ ਤੋਂ ਬਿੱਲ ਸੀ-6 ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸੰਖਿਆ ਵਿੱਚ 40 ਫੀਸਦੀ ਵਾਧਾ ਹੋਇਆ ਹੈ। ਬਿਲ ਸੀ-6 ਨੇ ਨਾਗਰਿਕਤਾ ਹਾਸਲ ਕਰਨੀ ਆਸਾਨ ਕਰ ਦਿੱਤੀ ਹੈ। ਅਕਤੂਬਰ 2017 ਤੋਂ ਜੂਨ 2018 ਤੱਕ 9 ਮਹੀਨੇ ਦੇ ਸਮੇਂ ਵਿੱਚ ਪਰਵਾਸ, ਸ਼ਰਣਾਰਥੀ ਅਤੇ ਨਾਗਰਿਕਤਾ ਕੈਨੇਡਾ (ਆਈਆਰਸੀਸੀ) ਨੂੰ 242,680 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜੋ ਪਿਛਲੇ ਸਾਲ ਨਾਲੋਂ ਦੁੱਗਣੀਆਂ ਹਨ। ਅਰਜ਼ੀਆਂ ਵਧਣ ਦੇ ਬਾਵਜੂਦ ਨਾਗਰਿਕਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ 1 ਸਾਲ ਹੀ। ਮਹਿਲਾ ਇਤਿਹਾਸਕ ਮਹੀਨੇ ਦੌਰਾਨ ਹੀ ਨਾਗਰਿਕਤਾ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਸਮੁੱਚੇ ਕੈਨੇਡਾ ਵਿੱਚ ਔਰਤਾਂ ਦੀਆਂ ਉਪਲੱਬਧੀਆਂ ਦਾ ਵੀ ਜਸ਼ਨ ਮਨਾਇਆ ਗਿਆ ਜਿਨ੍ਹਾਂ ਵਿੱਚ ਕੈਨੇਡਾ ਦੇ ਵਿਭਿੰਨ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਮਹਿਮਾਨ ਬੁਲਾਰਿਆਂ ਵਜੋਂ ਸ਼ਾਮਲ ਹੋਈਆਂ।
ਸ੍ਰੀ ਹੁਸੈਨ ਨੇ ਕਿਹਾ ਕਿ ਕੈਨੇਡੀਅਨ ਨਾਗਰਿਕਤਾ ਹਾਸਲ ਕਰਨਾ ਵਿਅਕਤੀਗਤ ਮਾਮਲਾ ਨਹੀਂ ਹੈ ਬਲਕਿ ਇਹ ਪਰਵਾਸੀਆਂ ਨੂੰ ਸਾਡੇ ਦੇਸ਼ ਨਾਲ ਸਬੰਧਿਤ ਗਹਿਰਾਈਆਂ ਨੂੰ ਸਮਝਣ ਅਤੇ ਸਾਡੇ ਸਮਾਜ ਲਈ ਜ਼ਿਆਦਾ ਸਰਗਰਮ ਮੈਂਬਰ ਬਣਨ ਦੀ ਆਗਿਆ ਦਿੰਦਾ ਹੈ।
ਨਾਗਰਿਕਤਾ ਹਫ਼ਤੇ ‘ਚ 6442 ਨਵੇਂ ਕੈਨੇਡੀਅਨਾਂ ਦਾ ਸਵਾਗਤ
RELATED ARTICLES

