Breaking News
Home / ਕੈਨੇਡਾ / ‘ਸਮੋਕ ਅਲਾਰਮ’ ਦੇ ਮਹੱਤਵ ‘ਤੇ ਰੌਸ਼ਨੀ ਪਾਈ

‘ਸਮੋਕ ਅਲਾਰਮ’ ਦੇ ਮਹੱਤਵ ‘ਤੇ ਰੌਸ਼ਨੀ ਪਾਈ

ਬਰੈਂਪਟਨ/ਬਿਊਰੋ ਨਿਊਜ਼ :ਘਰਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਾਅ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੱਥੇ ਅੱਗ ਰੋਕਥਾਮ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਨਾਗਰਿਕਾਂ ਨੂੰ ਘਰ ਦੀ ਹਰ ਮੰਜ਼ਿਲ ‘ਤੇ ਸਮੋਕ ਅਲਾਰਮ ਚਾਲੂ ਹਾਲਤ ਵਿੱਚ ਰੱਖਣ ਦਾ ਮਹੱਤਵ ਦੱਸਿਆ ਗਿਆ ਤਾਂ ਕਿ ਅੱਗ ਲੱਗਣ ਮੌਕੇ ਇਸਦੀ ਸਹਾਇਤਾ ਨਾਲ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਵਾਰਡ ਨੰਬਰ 2 ਅਤੇ 6 ਤੋਂ ਰਿਜਨਲ ਕੌਂਸਲਰ ਮਾਈਕਲ ਪਾਲੇਸ਼ੀ ਨੇ ਦੱਸਿਆ ਕਿ 2010 ਤੋਂ 2014 ਤੱਕ ਘਰਾਂ ਵਿੱਚ ਅੱਗ ਨਾਲ ਪੰਜ ਮੌਤਾਂ ਹੋਣ ਦਾ ਕਾਰਨ ਉੱਥੇ ਸਮੋਕ ਅਲਾਰਮ ਦਾ ਨਾ ਹੋਣਾ ਜਾਂ ਚਾਲੂ ਹਾਲਤ ਵਿੱਚ ਨਾ ਹੋਣਾ ਸੀ। ਉਨਾਂ ਕਿਹਾ ਕਿ ਜ਼ਿਆਦਾ ਘਰਾਂ ਵਿੱਚ ਇਹ ਅਲਾਰਮ ਮੌਜੂਦ ਸੀ, ਪਰ ਉਹ ਕੰਮਕਾਜੀ ਸਥਿਤੀ ਵਿੱਚ ਨਹੀਂ ਸਨ। ਉਨਾਂ ਨੇ ਲੋਕਾਂ ਨੂੰ 10 ਸਾਲ ਤੋਂ ਪੁਰਾਣੇ ਅਲਾਰਮਾਂ ਨੂੰ ਤਬਦੀਲ ਕਰਨ ਦੀ ਅਪੀਲ ਕਰਨ ਦੇ ਨਾਲ ਹੀ ਸਮੋਕ ਅਲਾਰਮ ਲਗਾਉਣ ਅਤੇ ਉਨਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਆ।

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …