ਇੰਗਲੈਂਡ ਦੀ ਟੀਮ ਹਾਰੀ ਅਤੇ ਭਾਰਤੀ ਟੀਮ ਨੇ ਕ੍ਰਿਕਟ ਲੜੀ ਜਿੱਤੀ
ਲੰਡਨ/ਬਿਊਰੋ ਨਿਊਜ਼
ਭਾਰਤੀ ਮਹਿਲਾ ਕਿ੍ਰਕਟ ਟੀਮ ਨੇ 23 ਸਾਲਾਂ ਬਾਅਦ ਇੰਗਲੈਂਡ ਵਿਚ ਇਕ ਦਿਨਾ ਮੈਚਾਂ ਦੀ ਲੜੀ ਜਿੱਤ ਲਈ ਹੈ। ਭਾਰਤ ਨੇ ਕੈਂਟਬਰੀ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਦੇ ਮੈਚ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 333 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਦੀ ਪੂਰੀ ਟੀਮ 44.2 ਓਵਰਾਂ ਵਿਚ 245 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤ ਵਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ 111 ਗੇਂਦਾਂ ਵਿਚ 143 ਦੌੜਾਂ ਬਣਾਈਆਂ। ਪੰਜਾਬ ਦੀ ਇਸ ਖਿਡਾਰਨ ਨੇ 18 ਚੌਕੇ ਤੇ ਚਾਰ ਛੱਕੇ ਵੀ ਲਗਾਏ। ਉਹ ਇੰਗਲੈਂਡ ਖਿਲਾਫ ਸੈਂਕੜਾ ਬਣਾਉਣ ਵਾਲੀ ਏਸ਼ੀਆ ਦੀ ਪਹਿਲੀ ਕਪਤਾਨ ਵੀ ਬਣ ਗਈ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ’ਚ 1999 ਵਿਚ ਅੰਜੁਮ ਚੋਪੜਾ ਦੀ ਕਪਤਾਨੀ ਵਿਚ ਕਿ੍ਰਕਟ ਲੜੀ 2-1 ਨਾਲ ਜਿੱਤੀ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਰਤੀ ਪੁਰਸ਼ਾਂ ਦੀ ਕ੍ਰਿਕਟ ਟੀਮ ਦੇ ਮੈਚ ਵੀ ਆਸਟਰੇਲੀਆ ਦੀ ਟੀਮ ਨਾਲ ਭਾਰਤ ਵਿਚ ਚੱਲ ਰਹੇ ਹਨ। ਇਨ੍ਹਾਂ ਦਾ ਪਹਿਲਾ ਮੈਚ ਮੁਹਾਲੀ ਵਿਚ ਖੇਡਿਆ ਗਿਆ ਸੀ, ਜਿਸ ਵਿਚ ਆਸਟਰੇਲੀਆ ਨੇ ਭਾਰਤ ਨੂੰ ਬਹੁਤ ਸਖਤ ਮੁਕਾਬਲੇ ਵਿਚ ਹਰਾ ਦਿੱਤਾ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …