ਵੈਨਕੂਵਰ/ਬਿਊਰੋ ਨਿਊਜ਼ : ਐਸ.ਡੀ. ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਨੇ ਵੈਨਵੂਕਰ ਵਿਖੇ ਇਕ ਵਿਸ਼ੇਸ਼ ਇਕੱਤਰਤਾ ਦੌਰਾਨ ਬਲਜੀਤ ਸਿੰਘ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। 17 ਨਵੰਬਰ ਨੂੰ ਐਸ.ਡੀ. ਕਾਲਜ ਲੁਧਿਆਣਾ ਦੀ 100ਵੀਂ ਵਰ੍ਹੇਗੰਢਂ ਮੌਕੇ ਇਸ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਇਕ ਵਿਸ਼ੇਸ਼ ਸਮਾਗਮ ਉਲੀਕਿਆ ਜਿਸ ਵਿਚ ਪੰਜਾਬ ਤੋਂ ਪਧਾਰੇ ਗਗਨ ਸਿਕੰਦ ਦੇ ਪਿਤਾ ਬਲਜੀਤ ਸਿਕੰਦ ਦਾ ਵਿਸ਼ੇਸ਼ ਸਨਮਾਨ ਕੀਤਾ।
ਵਿਦਿਆਰਥੀਆਂ ਦਾ ਧੰਨਵਾਦ ਕਰਦਿਆ ਬਲਜੀਤ ਸਿਕੰਦ ਨੇ ਆਖਿਆ ਕਿ ਮੇਰੀਆਂ ਇਸ ਕਾਲਜ ਨਾਲ ਬਹੁਤ ਮਿੱਠੀਆਂ ਯਾਦਾਂ ਜੁੜੀਆਂ ਹਨ, ਜੋ ਅੱਜ ਮੁੜ ਤਾਜ਼ਾ ਹੋ ਗਈਆਂ। ਬਲਜੀਤ ਸਿਕੰਦ ਨੇ ਦੱਸਿਆ ਕਿ ਮੈਂ 1979 ਨੂੰ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਹੈ ਅਤੇ ਖੇਡਾਂ ਵਿਚ ਮੈਨੂੰ ਕਾਲਜ ਕਲਰ ਵੀ ਪ੍ਰਾਪਤ ਹੋਇਆ।
ਪੰਜਾਬ ਯੂਨੀਰਵਰਸਿਟੀ ਦੀ ਹਾਕੀ ਦੇ ਕੈਪਟਨ ਦੇ ਤੌਰ ‘ਤੇ ਆਲ ਇੰਡੀਆ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤਣ ਵਾਲੇ ਬਲਜੀਤ ਸਿਕੰਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਖੇਡ ਕਮੇਟੀ ਦੇ ਮੈਂਬਰ ਹੋਣ ਦੇ ਨਾਲ-ਨਾਲ ਮਾਸਟਰ ਇਨ ਇਕਨੌਮਿਕਸ ਵੀ ਹਨ। ਧਿਆਨ ਰਹੇ ਕਿ ਬਲਜੀਤ ਸਿਕੰਦ ਦੇ ਪੁੱਤਰ ਗਗਨ ਸਿਕੰਦ ਕੈਨੇਡਾ ਦੀ ਰਾਜਨੀਤੀ ਵਿਚ ਵੱਡਾ ਥਾਂ ਰੱਖਦੇ ਹਨ। ਉਨ੍ਹਾਂ ਦੇ ਸਮਾਜ ਹਿੱਤਾਂ ਦੇ ਕਾਰਜਾਂ ਦਾ ਨਤੀਜਾ ਹੈ ਕਿ ਉਹ ਇਕ ਵਾਰ ਫਿਰ ਤੋਂ ਮਿਸੀਸਾਗਾ-ਸਟਰੀਟਸਵਿਲ ਤੋਂ ਐਮ.ਪੀ. ਚੁਣੇ ਗਏ ਹਨ।
Home / ਦੁਨੀਆ / ਗਗਨ ਸਿਕੰਦ ਦੇ ਪਿਤਾ ਬਲਜੀਤ ਸਿਕੰਦ ਦਾ ਐਸ.ਡੀ. ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀਆਂ ਨੇ ਕੀਤਾ ਸਨਮਾਨ
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …