-5.9 C
Toronto
Monday, December 22, 2025
spot_img
Homeਦੁਨੀਆਲਾਂਘੇ ਰਾਹੀਂ ਪ੍ਰੇਮੀ ਨੂੰ ਮਿਲਣ ਪਾਕਿ ਗਈ ਲੜਕੀ ਵਾਪਸ ਪਰਤੀ

ਲਾਂਘੇ ਰਾਹੀਂ ਪ੍ਰੇਮੀ ਨੂੰ ਮਿਲਣ ਪਾਕਿ ਗਈ ਲੜਕੀ ਵਾਪਸ ਪਰਤੀ

‘ਪਾਕਿ ਪ੍ਰੇਮ’ – ਹਰਿਆਣੇ ਦੀ ਜੰਮਪਲ ਲੜਕੀ ਦੇ ਮਨਸੂਬੇ ਨੂੰ ਕੀਤਾ ਨਾਕਾਮ
ਕਲਾਨੌਰ/ਬਿਊਰੋ ਨਿਊਜ਼ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਪਾਕਿਸਤਾਨ ਆਪਣੇ ਕਥਿਤ ਪ੍ਰੇਮੀ ਨੂੰ ਮਿਲਣ ਗਈ ਗਈ ਹਰਿਆਣੇ ਦੀ ਜੰਮਪਲ ਲੜਕੀ ਨੂੰ ਪਾਕਿਸਤਾਨੀ ਏਜੰਸੀਆਂ ਨੇ ਵਾਪਸ ਭਾਰਤ ਭੇਜ ਦਿੱਤਾ ਹੈ ਜਦਕਿ ਉਸ ਦੇ ਪ੍ਰੇਮੀ ਤੋਂ ਡੂੰਘੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਫੇਸਬੁੱਕ ਰਾਹੀਂ ਲੜਕੀ ਦੀ ਦੋਸਤੀ ਪਾਕਿਸਤਾਨ ਦੇ ਪਿੰਡ ਵਿਕਰਮ ਵਾਲੀ ਦੇ ਰਹਿਣ ਵਾਲੇ ਨੌਜਵਾਨ ਅਵੈਦ ਮੁਖ਼ਤਾਰ ਨਾਲ ਹੋ ਗਈ ਸੀ। ਉਸ ਨੂੰ ਮਿਲਣ ਲਈ ਉਹ ਸੋਮਵਾਰ ਨੂੰ ਉਹ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਬਹਾਨੇ ਪਾਕਿਸਤਾਨ ਗਈ ਸੀ। ਇਹ ਲੜਕੀ ਜਦੋਂ ਗੁਰਦੁਆਰਾ ਸਾਹਿਬ ਦੀ ਦੂਜੀ ਮੰਜ਼ਿਲ ‘ਤੇ ਮੁਖ਼ਤਾਰ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਨੇ ਉਸ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿੱਤੀ।
ਪਾਕਿ ਮੀਡੀਆ ਅਨੁਸਾਰ ਲੜਕੀ ਨੂੰ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਡੀਐੱਸਪੀ ਤਰਨ ਮੁਹੰਮਦ ਨੇ ਹਿਰਾਸਤ ਵਿਚ ਲੈ ਲਿਆ। ਉਸ ਤੋਂ ਬਾਅਦ ਲੜਕੀ ਨੂੰ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਇਕ ਗੱਡੀ ਰਾਹੀਂ ਉਸ ਨੂੰ ਭਾਰਤ ਭੇਜ ਦਿੱਤਾ।
ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਉਕਤ ਲੜਕੀ ਦੂਜੇ ਯਾਤਰੀਆਂ ਵਾਂਗ ਹੀ ਭਾਰਤ ਪਰਤੀ ਹੈ ਤੇ ਇਸ ਸਬੰਧੀ ਪਾਕਿਸਤਾਨੀ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਭਾਰਤੀ ਲੜਕੀ ਦੇ ਪਾਕਿਸਤਾਨ ਪੁੱਜ ਕੇ ਆਪਣੇ ਦੋਸਤ ਨੂੰ ਮਿਲਣ ਦੀਆਂ ਖ਼ਬਰਾਂ ਨੂੰ ਪਾਕਿ ਮੀਡੀਆ ਨੇ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ।
ਸ਼ਰਧਾਲੂਆਂ ਤੋਂ ਬੌਖਲਾਏ ਪਾਕਿ ਦੇ ਕੱਟੜਪੰਥੀ : ਇਸਲਾਮਾਬਾਦ : ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਪਾਕਿਸਤਾਨ ਦੇ ਕੱਟੜਪੰਥੀਆਂ ਦੀ ਬੌਖਲਾਹਟ ਦਿਸਣ ਲੱਗੀ ਹੈ। ਤਹਿਰੀਕ-ਏ-ਲਬੈਕ ਪਾਕਿਸਤਾਨ ਦੇ ਸੰਸਥਾਪਕ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਨੇ ਸ਼ੋਸ਼ਲ ਮੀਡੀਆ ‘ਤੇ ਪਾਈ ਵੀਡੀਓ ਵਿਚ ਸਿੱਖਾਂ ਨੂੰ ਕਰਤਾਰਪੁਰ ਸਾਹਿਬ ਜਾਣ ਨੂੰ ਲੈ ਕੇ ਧਮਕੀ ਦਿੱਤੀ ਹੈ। ਵੀਡੀਓ ਵਿਚ ਕਿਹਾ ਕਿ ਇਸਲਾਮ ਵਿਚ ਪਵਿੱਤਰ ਸ਼ਬਦ ਪਾਕ ਤੋਂ ਪਾਕਿਸਤਾਨ ਬਣਿਆ ਹੈ। ਸਿੱਖਾਂ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ। ਸਾਡੇ ਮੁਲਕ ਵਿਚ ਸਿਰਫ ਮੱਕਾ ਅਤੇ ਪੈਗੰਬਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਸਿੱਖ ਜੇਕਰ ਤੀਰਥ ਯਾਤਰਾ ਕਰਨਾ ਚਾਹੁੰਦੇ ਹਨ ਤਾਂ ਅੰਮ੍ਰਿਤਸਰ ਜਾ ਸਕਦੇ ਹਨ।

RELATED ARTICLES
POPULAR POSTS