ਦੁਬਈ/ਬਿਊਰੋ ਨਿਊਜ਼ : ਦੁਬਈ ਵਿਚ ਰਹਿਣ ਵਾਲੀ ਇੱਕ ਭਾਰਤੀ ਲੜਕੀ ਨੇ ਕੁਝ ਹੀ ਮਿੰਟਾਂ ਅੰਦਰ ਯੋਗ ਦੇ 100 ਆਸਨ ਕਰਕੇ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਜਾਣਕਾਰੀ ਅਨੁਸਾਰ 11 ਸਾਲਾ ਸਮ੍ਰਿੱਧੀ ਕਾਲੀਆ ਨੇ ਤੀਜੀ ਵਾਰ ਵਿਸ਼ਵ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ। ਸਮ੍ਰਿੱਧੀ ਨੇ ਇੱਕ ਮਹੀਨੇ ਅੰਦਰ ਹੀ ਦੂਜੀ ਵਾਰ ਇਹ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਉਸ ਦਾ ਨਾਂ ਗੋਲਡਨ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। ਸੱਤਵੀਂ ਜਮਾਤ ਦੀ ਵਿਦਿਆਰਥਣ ਨੇ ਬੁਰਜ ਖ਼ਲੀਫ਼ਾ ਵਿਚ ਯੋਗ ਦੀ ਇਹ ਪੇਸ਼ਕਾਰੀ ਦਿੱਤੀ ਸੀ। ਇਸ ਤੋਂ ਪਹਿਲਾਂ ਉਸ ਨੇ 21 ਜੂਨ ਇੱਕ ਮਿੰਟ ਅੰਦਰ 40 ਯੋਗ ਆਸਨ ਕਰਕੇ ਆਪਣਾ ਦੂਜਾ ਵਿਸ਼ਵ ਰਿਕਾਰਡ ਬਣਾਇਆ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …