Breaking News
Home / ਦੁਨੀਆ / ਗਿਲਾਨੀ ਦਾ ਪੁੱਤ ਤਿੰਨ ਵਰ੍ਹਿਆਂ ਬਾਅਦ ਘਰ ਪਰਤਿਆ

ਗਿਲਾਨੀ ਦਾ ਪੁੱਤ ਤਿੰਨ ਵਰ੍ਹਿਆਂ ਬਾਅਦ ਘਰ ਪਰਤਿਆ

AP5_11_2016_000102Bਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਦਾ ਪੁੱਤਰ ਅਲੀ ਹੈਦਰ ਗਿਲਾਨੀ ਕਾਬੁਲ ਤੋਂ ਜਹਾਜ਼ ਰਾਹੀਂ ਲਾਹੌਰ ਪਹੁੰਚਿਆ। ਉਸ ਨੂੰ ਅਮਰੀਕਾ ਤੇ ਅਫ਼ਗਾਨ ਬਲਾਂ ਨੇ ਤਾਲਿਬਾਨ ਤੋਂ ਛੁਡਵਾਇਆ ਸੀ। ਤਾਲਿਬਾਨ ਨੇ 9 ਮਈ, 2013 ਵਿੱਚ ਉਸ ਨੂੰ ਅਗਵਾ ਕਰ ਲਿਆ ਸੀ। ਇਸਲਾਮਾਬਾਦ ਨੇ ਦੱਸਿਆ ਸੀ ਕਿ ਅਮਰੀਕੀ ਤੇ ਅਫ਼ਗਾਨ ਸੁਰੱਖਿਆ ਬਲਾਂ ਨੇ ਅਫ਼ਗਾਨਿਸਤਾਨ ਦੇ ਗਜ਼ਨੀ ਸੂਬੇ ਵਿੱਚੋਂ ਇਕ ਵਿਸ਼ੇਸ਼ ਮੁਹਿੰਮ ਵਿੱਚ ਹੈਦਰ ਨੂੰ ਆਜ਼ਾਦ ਕਰਾਇਆ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਹੈਦਰ ਨੂੰ ਕਾਬੁਲ ਤੋਂ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ। ਸਥਾਨਕ ਮੀਡੀਆ ਮੁਤਾਬਕ ਜਹਾਜ਼ ਲਾਹੌਰ ਹਵਾਈ ਅੱਡੇ ‘ਤੇ ਉਤਰਿਆ, ਜਿਥੇ ਹੈਦਰ ਦੇ ਪਰਿਵਾਰਕ ਮੈਂਬਰ ਤੇ ਕਰੀਬੀ ਰਿਸ਼ਤੇਦਾਰ ਉਸ ਨੂੰ ਲੈਣ ਆਏ ਹੋਏ ਸਨ।

Check Also

ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ

ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …