ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤੀ ਮੂਲ ਦੇ ਇਕ ਅਮਰੀਕੀ ਭੌਤਿਕ ਵਿਗਿਆਨੀ ਮਨੀ ਭੌਮਿਕ ਨੇ ਕੁਦਰਤ ਦੇ ਮੁੱਖ ਨਿਯਮਾਂ ਨੂੰ ਅੱਗੇ ਵਧਾਉਣ ਪ੍ਰਤੀ ਸਮਰਪਿਤ ਇਕ ਕੇਂਦਰ ਸਥਾਪਿਤ ਕਰਨ ਲਈ ਕੈਲੀਫੋਰਨੀਆ ਯੂਨਿਵਰਸਿਟੀ ਨੂੰ 1.1 ਕਰੋੜ ਡਾਲਰ ਦੀ ਰਾਸ਼ੀ ਦਾਨ ‘ਚ ਦਿੱਤੀ ਹੈ। ਇਹ ਇਸ ਯੂਨਿਵਰਸਿਟੀ ਦੇ ਇਤਿਹਾਸ ‘ਚ ਹੁਣ ਤੱਕ ਦਾਨ ‘ਚ ਦਿੱਤੀ ਗਈ ਸਭ ਤੋਂ ਵੱਡੀ ਰਾਸ਼ੀ ਹੈ।
ਯੂ.ਸੀ.ਐਲ.ਏ. ਦੇ ਚਾਂਸਲਰ ਜੀਨ ਬਲਾਕ ਨੇ ਇਸ ਸਹਾਇਤਾ ਲਈ ਮਨੀ ਭੌਮਿਕ ਦਾ ਧੰਨਵਾਦ ਕੀਤਾ। ਯੂਨਿਵਰਸਿਟੀ ਵੱਲੋਂ ਇਕ ਬਿਆਨ ‘ਚ ਕਿਹਾ ਗਿਆ ਕਿ ‘ਮਨੀ ਲਾਲ ਭੌਮਿਕ ਇੰਸਟੀਚਿਊਟ ਫ਼ਾਰ ਥਿਓਰੈਟਿਕਲ ਫ਼ਿਜ਼ਿਕਸ ਨੂੰ ਸਿਧਾਂਤਕ ਭੌਤਿਕੀ ਦੀ ਖੋਜ ਅਤੇ ਬੌਧਿਕ ਜਾਂਚ ਲਈ ਵਿਸ਼ਵ ਦਾ ਪ੍ਰਮੁੱਖ ਕੇਂਦਰ ਬਣਨਾ ਹੈ। ਭੌਮਿਕ ਇੰਸਟੀਚਿਊਟ ਇੱਥੇ ਆਉਣ ਵਾਲੇ ਵਿਦਵਾਨਾਂ ਦੀ ਮੇਜ਼ਬਾਨੀ ਕਰੇਗਾ, ਅਕਾਦਮਿਕ ਭਾਈਚਾਰੇ ਲਈ ਗੋਸ਼ਟੀਆਂ ਅਤੇ ਸੰਮੇਲਨ ਕਰਵਾਏ ਜਾਣਗੇ।
ਭੌਮਿਕ ਨੇ ਬੇਹੱਦ ਗਰੀਬੀ ਤੋਂ ਇਕ ਪ੍ਰਸਿੱਧ ਵਿਗਿਆਨਕ ਬਣਨ ਦਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਨੇ ਲੇਜ਼ਰ ਤਕਨੀਕ ਵਿਕਸਤ ਕਰਨ ‘ਚ ਇਕ ਅਹਿਮ ਭੂਮਿਕਾ ਨਿਭਾਈ ਹੈ ਜਿਸ ਕਾਰਨ ‘ਲੇਜ਼ਿਕ ਆਈ ਸਰਜਰੀ’ ਦਾ ਰਾਹ ਖੁੱਲ੍ਹ ਗਿਆ ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …