Breaking News
Home / ਦੁਨੀਆ / ਮਿਨੇਸੋਟਾ ‘ਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਗੋਲੀ ਮਾਰੀ, ਪੂਰੇ ਅਮਰੀਕਾ ‘ਚ ਵਿਰੋਧ ਸ਼ੁਰੂ

ਮਿਨੇਸੋਟਾ ‘ਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਅਧਿਕਾਰੀ ਨੇ ਗੋਲੀ ਮਾਰੀ, ਪੂਰੇ ਅਮਰੀਕਾ ‘ਚ ਵਿਰੋਧ ਸ਼ੁਰੂ

logo-2-1-300x105ਮਿਨੇਸੋਟਾ : ਅਮਰੀਕਾ ਦੇ ਮਿਨੇਸੋਟਾ ਵਿਚ ਇਕ ਕਾਲੇ ਵਿਅਕਤੀ ਨੂੰ ਪੁਲਿਸ ਦੁਆਰਾ ਗੋਲੀ ਮਾਰੇ ਜਾਣ ਤੋਂ ਬਾਅਦ ਵੱਡੀ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ। ਸੀਐਨਐਨ ਦੀ ਖਬਰ ਅਨੁਸਾਰ ਸੈਂਕੜੇ ਵਿਅਕਤੀ ਰਾਜ ਦੇ ਗਵਰਨਰ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ। ਪੁਲਿਸ ਦੀ ਗੋਲੀ ਨਾਲ ਮਾਰੇ ਇਕ ਵਿਅਕਤੀ ਦੀ ਗਰਲਫਰੈਂਡ ਨੇ ਉਸ ਦੇ ਆਖਰੀ ਪਲਾਂ ਦਾ ਵੀਡੀਓ ਫੇਸਬੁੱਕ ‘ਤੇ ਲਾਈਵ ਅਪਲੋਡ ਕੀਤਾ ਸੀ। ਮਿਨੇਸੋਟਾ ਦੇ ਸੇਂਟ ਪਾਲ ਦੇ ਫਾਲਕਨ ਹਾਈਟਸ ਵਿਚ ਬੁੱਧਵਾਰ ਰਾਤ ਹੋਈ ਘਟਨਾ ਦੀ ਇਹ ਫੁਟੇਜ ਵਾਇਰਲ ਹੋ ਗਈ ਹੈ।  ਵੀਡੀਓ ਵਿਚ ਲੈਵਿਸ ਰੇਨੌਲਡਰਸ ਨਾਂ ਦੀ ਔਰਤ ਦਰਸ਼ਕਾਂ ਨੂੰ ਦੱਸਦੀ ਹੈ ਕਿ ਉਸਦੇ ਬੁਆਏ ਫਰੈਂਡ ਫਿਲਾਂਡੋ ਕਸਿਲ ਨੂੰ ਇਕ ਚੀਨੀ ਪੁਲਿਸ ਅਧਿਕਾਰੀ ਨੇ ਪਿਛਲੀ ਲਾਈਟ ਟੁੱਟੀ ਹੋਣ ਕਰਕੇ ਰੋਕਿਆ। ਉਹ ਦਾਅਵਾ ਕਰਦੀ ਹੈ ਕਿ ਸੇਂਟ ਐਨਥਨੀ ਪੁਲਿਸ ਵਿਭਾਗ ਦਾ ਅਫਸਰ ਕਸਿਲ ਨੂੰ ਲਾਇਸੈਂਸ ਦਿਖਾਉਣ ਲਈ ਕਹਿੰਦਾ ਹੈ। ਪਰ ਜਿਸ ਤਰ੍ਹਾਂ ਉਹ ਲਾਇਸੈਂਸ ਕੱਢਣ ਲਈ ਹੱਥ ਵਧਾਉਂਦਾ ਹੈ ਤਾਂ ਪੁਲਿਸ ਵਾਲਾ ਉਸਦੇ ਚਾਰ-ਪੰਜ ਗੋਲੀਆਂ ਮਾਰ ਦਿੰਦਾ ਹੈ। ਗੱਲ ਕਰਦੇ ਕਰਦੇ ਰੇਨੌਲਡਰਸ ਕੈਮਰਾ ਘੁਮਾ ਕੇ ਕਸਿਲ ਨੂੰ ਦਿਖਾਉਂਦੀ ਹੈ ਜੋ ਖੂਨ ਨਾਲ ਲੱਥਪਥ ਅਤੇ ਬੇਹੋਸ਼ ਹੋਣ ਦੀ ਕਰਾਰ ‘ਤੇ ਹੈ। ਪੁਲਿਸ ਕਰਮੀ ਤਦ ਵੀ ਉਸ ‘ਤੇ ਬੰਦੂਕ ਤਾਣੀ ਰੱਖਦਾ ਹੈ, ਇਸ ਦੌਰਾਨ ਉਸਦੀ ਬੇਟੀ ਬੈਕ ਸੀਟ ‘ਤੇ ਬੈਠੀ ਰਹਿੰਦੀ ਹੈ। ਹੋਰ ਅਧਿਕਾਰੀ ਆਉਂਦੇ ਹਨ ਅਤੇ ਰੇਨੌਲਡਰਸ ਨੂੰ ਕਾਰ ਤੋਂ ਬਾਹਰ ਕੱਢ ਕੇ ਉਸ ਨੂੰ ਹੱਥਕੜੀਆਂ ਲਗਾਉਂਦੇ ਹਨ ਅਤੇ ਕਹਿੰਦੇ ਹਨ ਕਿ ਉਸ ਨੂੰ ਤਦ ਤੱਕ ਹਿਰਾਸਤ ਵਿਚ ਰੱਖਿਆ ਜਾ ਰਿਹਾ ਹੈ, ਜਦ ਤੱਕ ਸਭ ਕੁਝ ਠੀਕ ਨਹੀਂ ਹੋ ਜਾਂਦਾ। ਰੇਨੌਲਡਰਸ ਰੋਣਾ ਸ਼ੁਰੂ ਕਰ ਦਿੰਦੀ ਹੈ ਅਤੇ ਉਸਦਾ ਫੋਨ ਹੇਠਾਂ ਡਿੱਗ ਜਾਂਦਾ ਹੈ।
ਬਾਅਦ ਵਿਚ ਰੇਨੌਲਡਰਸ ਇਕ ਕਾਰ ਵਿਚ ਬੈਠੀ ਦਿਖਾਈ ਦਿੰਦੀ ਹੈ। ਉਸਦੀ ਚਾਰ ਸਾਲ ਦੀ ਬੇਟੀ ਵੀਡੀਓ ਵਿਚ ਕਈ ਵਾਰ ਦਿਖਾਈ ਦਿੰਦੀ ਹੈ। ਵੀਡੀਓ ਦੇ ਅੰਤ ਵਿਚ ਰੇਨੌਲਡਰਸ ਗੁੱਸੇ ਵਿਚ ਚੀਕਣਾ ਸ਼ੁਰੂ ਕਰ ਦਿੰਦੀ ਹੈ, ਤਦ ਉਸਦੀ ਬੇਟੀ ਉਸ ਨੂੰ ਕਹਿੰਦੀ ਹੈ ਕਿ ਸਭ ਠੀਕ ਹੈ, ਮੈਂ ਤੁਹਾਡੇ ਨਾਲ ਹਾਂ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …