10.9 C
Toronto
Friday, April 17, 2026
spot_img
Homeਦੁਨੀਆਕੈਲੀਫ਼ੋਰਨੀਆ 'ਚ ਪੰਜਾਬੀ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਦੀ ਹੱਤਿਆ ਤੋਂ ਬਾਅਦ...

ਕੈਲੀਫ਼ੋਰਨੀਆ ‘ਚ ਪੰਜਾਬੀ ਵਿਅਕਤੀ ਵਲੋਂ ਪਤਨੀ ਅਤੇ ਬੱਚੇ ਦੀ ਹੱਤਿਆ ਤੋਂ ਬਾਅਦ ਖ਼ੁਦਕੁਸ਼ੀ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਪੰਜਾਬੀ ਵਿਅਕਤੀ ਜੰਗ ਬਹਾਦਰ ਸਿੰਘ ਸੰਧੂ ਨੇ ਆਪਣੇ 12 ਸਾਲ ਦੇ ਬੱਚੇ ਤੇ ਘਰ ਵਾਲੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੀਰੀਸ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਵਿਭਾਗ ਨੇ ਦੱਸਿਆ ਕਿ ਰੋਡਿੰਗ ਰੋਡ ਦੇ 2700 ਬਲਾਕ ‘ਤੇ ਸਥਿਤ ਇਕ ਘਰ ਵਿਚ ਪੁਲਿਸ ਨੇ ਖੂਨ ਨਾਲ ਲੱਥਪੱਥ ਤਿੰਨ ਵਿਅਕਤੀਆਂ ਨੂੰ ਵੇਖਿਆ, ਜਿਨ੍ਹਾਂ ਦੇ ਸਾਹ ਨਹੀਂ ਚੱਲ ਰਹੇ ਸਨ ਅਤੇ ਇਨ੍ਹਾਂ ਸਭ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਅਧਿਕਾਰੀ ਫਰੈਡਰਿਕੋ ਓਰਟਿਜ਼ ਨੇ ਦੱਸਿਆ ਕਿ ਕਿਸੇ ਗੁਆਂਢੀ ਵਲੋਂ 911 ‘ਤੇ ਕਾਲ ਕਰਕੇ ਇਸ ਵਾਰਦਾਤ ਦੀ ਸੂਚਨਾ ਦਿੱਤੀ ਗਈ ਸੀ। ਮੁਢਲੀ ਜਾਂਚ ਤੋਂ ਲੱਗਦਾ ਹੈ ਕਿ ਵਿਅਕਤੀ ਵਲੋਂ ਮਹਿਲਾ ਤੇ ਨਾਬਾਲਗ ਨੂੰ ਗੋਲੀ ਮਾਰਨ ਬਾਅਦ ਆਪਣੇ ਆਪ ਨੂੰ ਗੋਲੀ ਮਾਰੀ ਗਈ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਤੱਕ ਮ੍ਰਿਤਕਾਂ ਦੇ ਪਰਿਵਾਰ ਨੂੰ ਸੂਚਿਤ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਬੱਚੇ ਸਮੇਤ ਸਭ ਦੀ ਪਹਿਚਾਣ ਜਾਰੀ ਨਹੀਂ ਕੀਤੀ ਜਾਵੇਗੀ। ਵਿੰਡਮੀਅਰ ਅਪਾਰਟਮੈਂਟ ਕੰਪਲੈਕਸ ਦੇ ਇਕ ਕਰਮਚਾਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਪਰਿਵਾਰ ਕੁਝ ਸਮੇਂ ਤੋਂ ਇਥੇ ਕਿਰਾਏਦਾਰ ਵਜੋਂ ਰਹਿ ਰਿਹਾ ਸੀ। ਘਟਨਾ ਸਮੇਂ ਇਕ ਹੋਰ ਰਿਸ਼ਤੇਦਾਰ ਵੀ ਮੌਜੂਦ ਸੀ ਪਰ ਉਸ ਨੂੰ ਕੋਈ ਸੱਟ ਚੋਟ ਨਹੀਂ ਲੱਗੀ। ਇਸ ਮਾਮਲੇ ਦੀ ਖ਼ੁਫ਼ੀਆ ਵਿਭਾਗ ਵਿਆਪਕ ਜਾਂਚ ਕਰ ਰਿਹਾ ਹੈ। ਭਾਵੇਂ ਪੁਲਿਸ ਵਲੋਂ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਪਰ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੰਗ ਬਹਾਦਰ ਸਿੰਘ ਸੰਧੂ (50) ਇਕ ਅੰਮ੍ਰਿਤਧਾਰੀ ਸਿੰਘ ਸੀ ਅਤੇ ਉਸ ਦੇ ਇਸ ਦੂਜੇ ਵਿਆਹ ਵਿਚ ਬੱਚਾ ਔਰਤ ਨਾਲ ਪਿਛੋਂ (ਪਹਿਲੇ ਵਿਆਹ) ਹੀ ਆਇਆ ਸੀ। ਉਸ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ, ਜੋ ਹੁਣ ਇੰਡੀਆਨਾ ਵਿਚ ਜੰਗ ਬਹਾਦਰ ਸਿੰਘ ਸੰਧੂ ਦੇ ਪਹਿਲੇ ਲੜਕੇ ਨਾਲ ਰਹਿ ਰਹੀ ਹੈ। ਜੰਗਬਹਾਦਰ ਦਾ ਪਿਛਲਾ ਪਿੰਡ ਗੁਰਾਇਆ ਨੇੜੇ ਰੁੜਕਾ ਕਲਾਂ ਹੈ ਤੇ ਉਸ ਦੀ ਮਾਂ ਆਪਣੇ ਦੂਸਰੇ ਬੇਟੇ ਬਲਿਹਾਰ ਸਿੰਘ ਸੰਧੂ ਨਾਲ ਮਨਟੀਕੇ ਰਹਿ ਰਹੀ ਹੈ। ਸਥਾਨਕ ਭਾਈਚਾਰੇ ਵਿਚ ਇਹ ਖ਼ਬਰ ਮਿਲਣ ਬਾਅਦ ਸ਼ੋਕ ਦੀ ਲਹਿਰ ਹੈ।

RELATED ARTICLES
POPULAR POSTS